District NewsMalout News

ਜੈ ਮਾਂ ਭਦ੍ਰਕਾਲੀ ਮੰਦਿਰ ਮਲੋਟ ਵਿਖੇ ਕੀਤੀ ਬੜੀ ਧੂਮ-ਧਾਮ ਨਾਲ ਕੀਤੀ ਗਈ ਸ਼੍ਰੀ ਗਣੇਸ਼ ਜੀ ਦੀ ਮੂਰਤੀ ਸਥਾਪਨਾ

ਮਲੋਟ: ਅੱਜ ਸ਼੍ਰੀ ਗਣੇਸ਼ ਚਤੁਰਥੀ ਦੇ ਸ਼ੁੱਭ ਦਿਹਾੜੇ ਮੌਕੇ ਜੈ ਮਾਂ ਭਦ੍ਰਕਾਲੀ ਮੰਦਿਰ ਮਲੋਟ ਵਿਖੇ ਸ਼੍ਰੀ ਗਣੇਸ਼ ਜੀ ਦੀ ਮੂਰਤੀ ਸਥਾਪਨਾ ਕੀਤੀ ਗਈ। ਇਸ ਦੌਰਾਨ ਹਲਕਾ ਮਲੋਟ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਪੰਜਾਬ ਡਾ. ਬਲਜੀਤ ਕੌਰ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਲਗਵਾਈ। ਸ਼੍ਰੀ ਗਣੇਸ਼ ਚਤੁਰਥੀ ਭਾਰਤ ਦੇ ਮੁੱਖ ਅਤੇ ਸਭ ਤੋਂ ਮਹੱਤਵਪੂਰਨ ਤਿਉਹਾਰਾਂ ਵਿੱਚੋਂ ਇੱਕ ਹੈ,

ਜੋ ਪੂਰੇ ਦੇਸ਼ ਵਿੱਚ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਮੰਦਿਰ ਦੇ ਪ੍ਰਧਾਨ ਪੱਪੂ ਬਾਘਲਾ ਅਤੇ ਪੰਡਿਤ ਸ਼ੀਤਲ ਸ਼ਾਸਤਰੀ ਨੇ ਮੰਤਰੀ ਸਾਹਿਬ ਅਤੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਾਈਸ ਪ੍ਰਧਾਨ (ਯੂਥ) ਗੁਰਪ੍ਰੀਤ ਸਿੰਘ ਵਿਰਦੀ ਅਤੇ ਉਹਨਾਂ ਦੇ ਨਿੱਜੀ ਪੀ.ਏ ਅਰਸ਼ ਸਿੱਧੂ ਵਿਸ਼ੇਸ ਤੌਰ ‘ਤੇ ਪਹੁੰਚੇ।

Author: Malout Live

Leave a Reply

Your email address will not be published. Required fields are marked *

Back to top button