District NewsMalout News

ਵਿਦਿਆਰਥੀਆਂ ਦੇ ਕਵਿਤਾ ਉਚਾਰਨ ਮੁਕਾਬਲਾ ਅਤੇ ਪੇਟਿੰਗ ਮੁਕਾਬਲੇ ਕਰਵਾਏ

 ਭਾਰਤ ਚੋਣ ਕਮਿਸ਼ਨ ਦੇ ਸੰਮਲਿਤ ਚੋਣਾਂ ਅਤੇ ਘੱਟੋਂ ਘੱਟ ਜਰੂਰੀ ਸਹੁਲਤਾਂ ਪ੍ਰੋਗਰਾਮ (Inclusive Elections and Assured Minimum Facility Programme) ਤਹਿਤ ਦਿਵਿਆਂਗ ਵੋਟਰਾਂ ( PWDVoters ) ਦੀ ਇੱਕ ਸਟੇਕਹੋਲਡਰ ਵਜੋਂ ਹੋਰ ਭਾਗੀਦਾਰੀ ਵਧਾਉਣ ਅਤੇ ਉਹਨਾਂ ਦੀ ਭੂਮਿਕਾ ਨੂੰ ਉਜਾਗਰ ਕਰਨ ਲਈ ਮੁੱਖ ਚੋਣ ਅਫਸਰ ਪੰਜਾਬ ਜੀ ਦੀਆਂ ਹਦਾਇਤਾਂ ਅਨੁਸਾਰ ਜਿਲਾ ਸਿੱਖਿਆ ਅਫਸਰ, ਸ਼੍ਰੀ ਮੁਕਤਸਰ ਸਾਹਿਬ ਰਾਹੀਂ ਜਿਲੇ ਵਿੱਚ ਵਿਦਿਆਰਥੀਆਂ ਦੇ ਕਵਿਤਾ ਉਚਾਰਨ ਮੁਕਾਬਲਾ ਅਤੇ ਪੇਟਿੰਗ ਮੁਕਾਬਲੇ ਕਰਵਾਏ ਗਏ।
ਕਵਿਤਾ ਉਚਾਰਨ ਮੁਕਾਬਲਾ ਵਿੱਚ ਬੀਬੀ ਸੁਰਿੰਦਰ ਕੌਰ ਆਦਰਸ਼ ਸਕੂਲ, ਈਨਾ ਖੇੜਾ ਦੀ ਵਿਦਿਆਰਥਣ ਕਿਰਨਦੀਪ ਕੌਰ ਨੇ ਪਹਿਲਾ, ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਕੋਟ ਭਾਈ ਦੀ ਵਿਦਿਆਰਥਣ ਗੁਰਮਨਪ੍ਰੀਤ ਕੌਰ ਨੇ ਦੂਜਾ ਅਤੇ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ(ਗਰਲਜ), ਸ਼੍ਰੀ ਮੁਕਤਸਰ ਸਾਹਿਬ ਦੀ ਵਿਦਿਆਰਥਣ ਰਾਧਿਕਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ ਹੀ  ਜਿਲਾ ਸਿੱਖਿਆ ਅਫਸਰ, ਸ਼੍ਰੀ ਮੁਕਤਸਰ ਸਾਹਿਬ ਰਾਹੀਂ ਕਰਵਾਏ ਗਏ  ਪੇਟਿੰਗ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੋਟ ਭਾਈ ਦੇ ਵਿਦਿਆਰਥੀ ਨਿਤਿਨ ਕੁਮਾਰ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੋਟ ਭਾਈ ਦੀ ਵਿਦਿਆਰਥਣ ਖੁਸ਼ਬੂ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਲਿਆਂਵਾਲੀ ਦੀ ਵਿਦਿਆਰਥਣ ਮਨਵੀਰ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਦੇ ਨਾਲ ਹੀ ਉਕਤ ਪ੍ਰੋਗਰਾਮ ਅਧੀਨ ਜਿਲਾ ਪੱਧਰ ਤੇ ਸਕੂਲਾਂ/ਕਾਲਜਾਂ ਵਿੱਚ ਸਥਾਪਿਤ ਚੋਂਣ ਸਾਖਰਤਾ ਕਲੱਬਾਂ ਦੇ ਵਿਦਿਆਰਥਿਆਂ ਅਤੇ ਇੰਚਾਰਜਾਂ ਦਾ ਪੀ.ਡਬਲੂ.ਡੀ ਐਕਟ ਅਤੇ ਚੋਣ ਵਿਸ਼ੇ ਤੇ ਵੱਖਰਾ-ਵੱਖਰਾ ਆਨਲਾਇਨ ਕੁਇਜ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਦਾ ਨਤੀਜਾ ਮੁੱਖ ਚੋਂਣ ਦਫਤਰ, ਪੰਜਾਬ, ਚੰਡੀਗੜ ਵੱਲੋਂ  Facebook live event ਰਾਹੀਂ ਮਿਤੀ 03-12-2020 (International Day of Pwd) ਨੂੰ ਰਾਜ ਪੱਧਰੀ ਸਮਾਗਮ ਦੌਰਾਨ ਘੋਸਿਤ ਕੀਤਾ ਜਾਵੇਗਾ।

Leave a Reply

Your email address will not be published. Required fields are marked *

Back to top button