District NewsIndia NewsMalout NewsPunjab

ਹਾਈ ਸਕਿਉਰਟੀ ਰਜਿਸਟ੍ਰੇਸ਼ਨ ਪਲੇਟ ਲਗਵਾਉਣ ਲਈ 30 ਜੂਨ ਆਖਰੀ ਮਿਤੀ, ਇਸਤੋਂ ਬਾਅਦ ਲੱਗ ਸਕਦਾ ਹੈ ਵੱਡਾ ਜੁਰਮਾਨਾ

ਮਲੋਟ (ਪੰਜਾਬ): ਜਿਨ੍ਹਾਂ ਲੋਕਾਂ ਨੇ ਆਪਣੇ ਵਾਹਨਾਂ ’ਤੇ ਹੁਣ ਤੱਕ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟਾਂ ਨਹੀਂ ਲਗਵਾਈਆਂ, ਸਰਕਾਰ ਨੇ ਉਨਾਂ ਨੂੰ 30 ਜੂਨ ਤੱਕ ਦਾ ਸਮਾਂ ਦਿੱਤਾ ਹੈ। ਇਸ ਦੌਰਾਨ ਸੁਧੀਰ ਗੋਇਲ ਨੈਸ਼ਨਲ ਓਪਰੇਸ਼ਨ ਹੈੱਡ (HSRP) ਨੇ ਮਲੋਟ ਲਾਈਵ ਨਾਲ ਹੋਈ ਗੱਲਬਾਤ ਦੌਰਾਨ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਇਸ ਬਾਰੇ ‘ਚ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਗੱਲ ਜੁਰਮਾਨੇ ਦੀ ਕਰੀਏ ਤਾਂ ਕਿ ਬਿਨਾਂ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਨੰਬਰ ਪਲੇਟ ਲੱਗੇ ਹੋਣ ’ਤੇ ਪਹਿਲੇ ਜੁਰਮ ਦੇ ਲਈ 2 ਹਜ਼ਾਰ ਰੁਪਏ ਅਤੇ ਉਸ ਦੇ ਬਾਅਦ 3 ਹਜ਼ਾਰ ਰੁਪਏ ਦਾ ਜੁਰਮਾਨਾ ਤੈਅ ਕੀਤਾ ਗਿਆ ਹੈ। ਜੇਕਰ ਕਿਸੇ ਦੇ ਵਾਹਨ ਦਾ ਨਿਰਮਾਣ ਇਕ ਅਪ੍ਰੈਲ 2019 ਤੋਂ ਪਹਿਲਾ ਦਾ ਹੈ ਤਾਂ

ਵਿਭਾਗ ਦੀ ਆਨਲਾਈਨ ਵੈੱਬਸਾਈਟ https://www.punjabhsrp.in/ ’ਤੇ ਜਾ ਕੇ ਵਾਹਨ ਦੇ ਵਿਤਰਣ ਦਰਜ ਕਰਦੇ ਹੋਏ ਨੰਬਰ ਪਲੇਟ ਲਗਵਾਉਣ ਅਤੇ ਮਿਤੀ ਸਮੇਂ ਅਤੇ ਫਿੱਟਨੈਸ ਸੈਂਟਰ ਦੀ ਚੋਣ ਕੀਤੀ ਜਾ ਸਕਦੀ ਹੈ। ਉੱਥੇ ਜੇਕਰ ਵਾਹਨ ਇਕ ਅਪ੍ਰੈਲ 2019 ਤੋਂ ਬਾਅਦ ਦਾ ਬਣਿਆ ਹੈ ਤਾਂ ਉਸ ਦੀਆਂ ਰਜਿਸਟ੍ਰੇਸ਼ਨ ਪਲੇਟਾਂ ਮੋਟਰ ਵ੍ਹੀਕਲ ਡੀਲਰ ਲਗਾਉਣਗੇ। ਬਿਨਾਂ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟਾਂ ਵਾਲੇ ਵਾਹਨਾਂ ਦੇ ਚਲਾਨ ਕਰਨ ਦੇ ਨਾਲ ਨਾਲ ਸੂਬਾ ਸਰਕਾਰ ਇਸ ਤਰ੍ਹਾਂ ਦੇ ਵਾਹਨਾਂ ਨੂੰ ਆਨਲਾਈਨ ਪੋਰਟਲ ’ਤੇ ਬਲੈਕ ਲਿਸਟ ਵੀ ਕਰ ਸਕਦੀ ਹੈ। ਬਲੈਕ ਲਿਸਟ ਹੋਣ ’ਤੇ ਵਾਹਨ ਨੂੰ ਨਾ ਤਾਂ ਟਰਾਂਸਫਰ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਲੋਨ, ਇੰਸ਼ੋਰੈਂਸ, ਪਾਲਿਊਸ਼ਨ ਸਰਟੀਫਿਕੇਟ ਆਦਿ ਦੀ ਕਾਰਵਾਈ ਕੀਤੀ ਜਾ ਸਕਦੀ ਹੈ।

Author: Malout Live

 

Back to top button