ਸਿਹਤ ਬੀਮਾ ਯੋਜਨਾ ਕਾਰਡ ਬਣਾਉਣ ਲਈ ਕੱਲ੍ਹ ਐਡਵਰਡ ਗੰਜ ਗੈਸਟ ਹਾਊਸ ਮਲੋਟ ਵਿਖੇ ਲਗਾਇਆ ਜਾਵੇਗਾ ਕੈਂਪ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਮਾਨਯੋਗ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਨਿਰਦੇਸ਼ਾਂ ਹੇਠ ਮਿਤੀ 18 ਜੁਲਾਈ 2023 ਦਿਨ ਮੰਗਲਵਾਰ ਨੂੰ ਐਡਵਰਡ ਗੰਜ ਗੈਸਟ ਹਾਊਸ ਵਿੱਚ ਸਿਹਤ ਬੀਮਾ ਯੋਜਨਾ ਦੇ ਕਾਰਡ (5 ਲੱਖ ਵਾਲੇ) ਬਣਾਉਣ ਲਈ ਕੈਂਪ ਲਗਾਇਆ ਜਾ ਰਿਹਾ ਹੈ। ਇਸ ਦੌਰਾਨ ਦਫਤਰ ਇੰਚਾਰਜ ਰਮੇਸ਼ ਕੁਮਾਰ ਅਰਨੀਵਾਲਾ ਜਾਣਕਾਰੀ ਦਿੰਦਿਆਂ ਨੇ ਦੱਸਿਆ ਕਿ

ਜਿਹਨਾਂ ਪਰਿਵਾਰਾਂ ਦੇ ਕਾਰਡ ਨਹੀਂ ਬਣੇ ਜਾਂ ਕਾਰਡ ਬੰਦ ਹੋ ਗਏ ਹਨ ਉਹਨਾਂ ਪਰਿਵਾਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਪਰਿਵਾਰ ਕੈਂਪ ਵਿੱਚ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਤਾਂ ਜੋ ਸਰਕਾਰ ਦੀਆਂ ਸਕੀਮਾਂ ਦਾ ਫਾਇਦਾ ਲੈ ਸਕਣ। ਕਾਰਡ ਬਣਾਉਣ ਲਈ ਆਧਾਰ ਕਾਰਡ, ਰਾਸ਼ਨ ਕਾਰਡ ਜਾਂ ਲਾਭਪਾਤਰੀ ਕਾਪੀ ਜਾਂ ਛੋਟੇ ਵਪਾਰੀ ਵਾਲਾ ਕਾਰਡ, ਕਿਸਾਨ ਕਾਰਡ ਅਤੇ ਪੱਤਰਕਾਰ ਯੈਲੋ ਕਾਰਡ ਆਦਿ ਹੋਣਾ ਜ਼ਰੂਰੀ ਹੈ। Author: Malout Live