District NewsMalout News
ਬੀਬਾ ਹਰਸਿਮਰਤ ਕੌਰ ਬਾਦਲ ਅੱਜ ਕਰਨਗੇ ਮਲੋਟ ਵਿਖੇ ਦੌਰਾ
ਮਲੋਟ:- ਹਲਕਾ ਮਲੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਤੇ ਸਾਬਕਾ ਐੱਮ.ਐੱਲ.ਏ ਹਰਪ੍ਰੀਤ ਸਿੰਘ ਕੋਟਭਾਈ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਅੱਜ ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਮਲੋਟ ਵਿਖੇ ਪਹੁੰਚ ਰਹੇ ਹਨ। ਇਸ ਦੌਰਾਨ ਲੱਪੀ ਈਨਾਖੇੜਾ ਯੂਥ ਪ੍ਰਧਾਨ ਮੁਕਤਸਰ ਅਕਾਲੀ ਦਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਦੁਪਹਿਰ 1:30 ਵਜੇ ਦਾਨੇਵਾਲਾ ਚੌਂਕ ਮਲੋਟ ਤੋਂ ਰੋਡ ਸ਼ੋਅ ਦੀ ਸ਼ੁਰੂਆਤ ਹੋਵੇਗੀ। ਇਹ ਰੋਡ ਸ਼ੋਅ ਸ਼ਹਿਰ ਵਿੱਚ ਹੁੰਦਾ ਹੋਇਆ ਨੱਥਨ ਵਾਲਾ ਚੌਂਕ ਤੋਂ ਬਾਅਦ ਦੁਪਹਿਰ 2 ਵਜੇ ਸ਼੍ਰੀ ਗੁਰੂ ਰਵਿਦਾਸ ਨਗਰ ਵਿਖੇ, ਦੁਪਹਿਰ 3 ਵਜੇ ਸੁਸ਼ੀਲ ਗਰੋਵਰ ਐਮ.ਸੀ ਦੇ ਘਰ ਦੇ ਨੇੜੇ ਅਤੇ ਇਸ ਤੋਂ ਬਾਅਦ ਪ੍ਰਧਾਨ ਰਾਮ ਸਿੰਘ ਵਾਲੀ ਗਲੀ ਵਿੱਚ ਸ਼ਾਮ 4 ਵਜੇ ਕੈਬਨਿਟ ਮੰਤਰੀ ਹਰਸਿਮਰਤ ਕੌਰ ਅਤੇ ਸ. ਹਰਪ੍ਰੀਤ ਸਿੰਘ ਕੋਟਭਾਈ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੀ ਜੜ੍ਹ ਨੂੰ ਮਜਬੂਤ ਕਰਨ ਦੇ ਲਈ ਜਨ ਸਭਾ ਨੂੰ ਸੰਬੋਧਨ ਕਰਨਗੇ।