District NewsMalout News

ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦੀ ਨਹਿਰ ਵਿੱਚ ਡਿੱਗਣ ਕਾਰਨ ਮੌਤ

ਮਲੋਟ: ਮਲੋਟ ਨੇੜੇ ਪਿੰਡ ਸਾਉਂਕੇ ਦੇ ਰਹਿਣ ਵਾਲੇ ਗ੍ਰੰਥੀ ਸਿੰਘ ਦੀ ਨਹਿਰ ਵਿੱਚ ਡਿੱਗਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਪੁੱਤਰ ਹਰਦੀਪ ਸਿੰਘ ਢਾਣੀਆਂ ਈਨਾਖੇੜਾ ਦੇ ਗੁਰਦਵਾਰਾ ਸਾਹਿਬ ਵਿੱਚ ਗ੍ਰੰਥੀ ਦੀ ਸੇਵਾ ਨਿਭਾ ਰਿਹਾ ਸੀ। ਬੀਤੀ 20 ਮਾਰਚ ਨੂੰ ਸ਼ਾਮ 5:00 ਵਜੇ ਉਹ ਘਰੋਂ ਗਿਆ ਤਾਂ ਵਾਪਸ ਨਹੀਂ ਆਇਆ। ਮ੍ਰਿਤਕ ਦੇ ਚਚੇਰੇ ਭਰਾ ਮਨਜੀਤ ਸਿੰਘ ਨੇ ਦੱਸਿਆ ਕਿ ਕੱਲ੍ਹ ਉਸ ਦੀ ਲਾਸ਼ ਮਲੂਕਾ ਨਹਿਰ ਵਿੱਚੋਂ ਮਿਲੀ। ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ. ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਹਰਪ੍ਰੀਤ ਸਿੰਘ ਦੀ ਪਤਨੀ ਗੁਰਮਿੰਦਰ ਕੌਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਕਿਹਾ ਕਿ ਉਸ ਦਾ ਪਤੀ ਨਹਿਰ ਕੰਢੇ ਸੈਰ ਕਰਨ ਗਿਆ ਅਤੇ ਪੈਰ ਫਿਸਲਣ ਕਰਕੇ ਨਹਿਰ ਵਿੱਚ ਡਿੱਗ ਪਿਆ, ਜਿਸ ਕਰਕੇ ਉਸ ਦੀ ਮੌਤ ਹੋ ਗਈ।

Author: Malout Live

Back to top button