District News

ਖੇਤਰੀ ਯੁਵਕ ਤੇ ਵਿਰਾਸਤੀ ਮੇਲੇ ‘ਚ ਓਵਰਆਲ ਟਰਾਫ਼ੀ ‘ਤੇ ਗੁਰੂ ਨਾਨਕ ਕਾਲਜ ਫ਼ਾਰ ਗਰਲਜ਼ ਦਾ ਕਬਜ਼ਾ

ਸ੍ਰੀ ਮੁਕਤਸਰ ਸਾਹਿਬ– ਗੁਰੂ ਨਾਨਕ ਕਾਲਜ ਫ਼ਾਰ ਗਰਲਜ਼ ਸ੍ਰੀ ਮੁਕਤਸਰ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸ੍ਰੀ ਮੁਕਤਸਰ ਸਾਹਿਬ ਖੇਤਰ ਦੇ ਚਾਰ ਰੋਜ਼ਾ ਖੇਤਰੀ ਯੁਵਕ ਤੇ ਵਿਰਾਸਤੀ ਮੇਲੇ ਵਿਚ ਓਵਰਆਲ ਟਰਾਫ਼ੀ ਤੇ ਮੇਜਬਾਨ ਗੁਰੂ ਨਾਨਕ ਕਾਲਜ ਫ਼ਾਰ ਗਰਲਜ਼ ਸ੍ਰੀ ਮੁਕਤਸਰ ਸਾਹਿਬ ਦਾ ਕਬਜ਼ਾ ਰਿਹਾ । ਸ਼ੋ੍ਰਮਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਮੁੱਖ ਮਹਿਮਾਨ ਮਨਜੀਤ ਸਿੰਘ ਬਰਕੰਦੀ ਨੇ ਕਿਹਾ ਕਿ ਇਸ ਸਮੁੱਚੇ ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਦੀ ਪੇਸ਼ਕਾਰੀ ਸ਼ਲਾਘਾਯੋਗ ਰਹੀ ਹੈ । ਉਨ੍ਹਾਂ ਚਾਰ ਦਿਨ ਦੇ ਇਸ ਸਫ਼ਲਤਾਪੂਰਵਕ ਪ੍ਰੋਗਰਾਮ ‘ਤੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਬੱਚਿਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ । ਕਾਲਜ ਦੀ ਪਿ੍ੰਸੀਪਲ ਡਾ. ਤੇਜਿੰਦਰ ਕੌਰ ਧਾਲੀਵਾਲ ਨੇ ਕਿਹਾ ਕਿ ਜ਼ੋਨ ਸ੍ਰੀ ਮੁਕਤਸਰ ਸਾਹਿਬ ਦੇ ਚਾਰ ਦਿਨਾਂ ਇਸ ਵਿਰਾਸਤੀ ਮੇਲੇ ਵਿਚ 22 ਕਾਲਜਾਂ ਦੇ ਬੱਚਿਆਂ ਨੇ ਭਾਗ ਲਿਆ । ਉਨ੍ਹਾਂ ਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ । ਇਸ ਮੇਲੇ ਦੌਰਾਨ ਜਿਥੇ ਵਿਦਿਆਰਥੀਆਂ ‘ਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲਿਆ ਉੱਥੇ ਨੌਜਵਾਨ ਵਰਗ ਬਹੁਤ ਸੁਚੇਤ ਵੀ ਨਜ਼ਰ ਆਇਆ । ਉਨ੍ਹਾਂ ਆਪਣੀਆਂ ਵੱਖ-ਵੱਖ ਪੇਸ਼ਕਾਰੀਆਂ ਰਾਹੀਂ ਖ਼ੂਬ ਰੰਗ ਬੰਨਿ੍ਹਆ ਤੇ ਸਮਾਜਿਕ ਮਸਲਿਆਂ ਨੂੰ ਵੀ ਦਿ੍ਸ਼ਟੀਗੋਚਰ ਕੀਤਾ । ਇਸ ਵਿਚ ਓਵਰਆਲ ਟਰਾਫ਼ੀ ਪ੍ਰਾਪਤ ਕਰਕੇ ਗੁਰੂ ਨਾਨਕ ਕਾਲਜ ਫ਼ਾਰ ਗਰਲਜ਼ ਸ੍ਰੀ ਮੁਕਤਸਰ ਸਾਹਿਬ ਨੇ ਮੱਲ੍ਹਾਂ ਮਾਰੀਆਂ । ਵਿਦਿਆਰਥੀਆਂ ਤੇ ਸਟਾਫ਼ ਨੇ ਨੱਚ ਕੇ ਓਵਰਆਲ ਟਰਾਫ਼ੀ ਜਿੱਤਣ ਦੀ ਖੁਸ਼ੀ ਸਾਂਝੀ ਕੀਤੀ । ਵਿਦਿਆਰਥਣਾਂ ਤੇ ਸਟਾਫ਼ ਨੇ ਖੁਸ਼ੀ ਦਾ ਸਾਰਾ ਸਿਹਰਾ ਕਾਲਜ ਪਿ੍ੰਸੀਪਲ ਕਮ ਡਾਇਰੈਕਟਰ, ਡਾਇਰੈਕਟੋਰੇਟ ਆਫ਼ ਐੱਸ. ਜੀ. ਪੀ. ਸੀ. ਡਾ. ਤੇਜਿੰਦਰ ਕੌਰ ਧਾਲੀਵਾਲ ਦੀ ਅਗਵਾਈ ਨੂੰ ਦਿੱਤਾ । ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਗੋਬਿੰਦ ਸਿੰਘ ਲੌਾਗੋਵਾਲ ਵਲੋਂ ਦਿੱਤੇ ਆਸ਼ੀਰਵਾਦ ਦਾ ਧੰਨਵਾਦ ਕੀਤਾ । ਉਨ੍ਹਾਂ ਸਥਾਨਕ ਪ੍ਰਬੰਧਕੀ ਕਮੇਟੀ ਦੇ ਮੈਂਬਰ ਵਧੀਕ ਸਕੱਤਰ ਸਰੂਪ ਸਿੰਘ ਨੰਦਗੜ੍ਹ ਦੀ ਅਗਵਾਈ ਵਿਚ ਸਟਾਫ਼ ਤੇ ਵਿਦਿਆਰਥਣਾਂ ਵਲੋਂ ਕੀਤੀ ਅਣਥੱਕ ਮਿਹਨਤ ਦੀ ਸ਼ਲਾਘਾ ਕੀਤੀ । ਉਨ੍ਹਾਂ ਡਾ. ਨਿਰਮਲ ਜੌੜਾ ਦਾ ਵੀ ਦਿੱਤੇ ਸਹਿਯੋਗ ਦਾ ਧੰਨਵਾਦ ਕੀਤਾ । ਉਨ੍ਹਾਂ ਕਿਹਾ ਕਿ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਇਸ ਯੁਵਕ ਮੇਲੇ ਦੇ ਵਿਦਿਆਰਥੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਅਪਣਾਉਂਦੇ ਹੋਏ ਸੁਚੇਤ ਨਾਗਰਿਕ ਵਜੋਂ ਦੇਸ਼ ਦੀ ਸੇਵਾ ਕਰਨਗੇ ਤੇ ਸੰਸਥਾ ਦਾ ਨਾਂਅ ਰੌਸ਼ਨ ਕਰਨਗੇ । ਉਨ੍ਹਾਂ ਵੱਖ-ਵੱਖ ਪਿ੍ੰਸੀਪਲ ਸਾਹਿਬਾਨ ਦਾ ਵੀ ਧੰਨਵਾਦ ਕੀਤਾ । ਇਸ ਮੇਲੇ ਵਿਚ ਗੁਰੂ ਨਾਨਕ ਕਾਲਜ ਦੀਆਂ ਟੀਮਾਂ ਨੇ ਨਿਮਨਲਿਖਤ ਸਥਾਨ ਪ੍ਰਾਪਤ ਕੀਤੇ । ਗਰੁੱਪ ਸ਼ਬਦ, ਗਿੱਧਾ, ਗੀਤ, ਜਨਰਲ ਕੁਇਜ਼, ਫੋਕ ਆਰਕੈਸਟਰਾ, ਫੋਕ ਇੰਸਟ੍ਰਮੇਂਟ, ਨਾਟਕ, ਰੰਗੋਲੀ, ਫੁੱਲਕਾਰੀ, ਪੱਖੀ, ਨਿਬੰਧ ਲੇਖਣ, ਮਾਇਮ, ਭੰਡ, ਲੰਮੀ ਹੇਕ ਵਿਚੋਂ ਪਹਿਲਾ, ਫੋਕ ਸੋਂਗ, ਗੁੱਡੀਆਂ ਪਟੋਲੇ, ਪਰਾਂਦਾ, ਇੰਨੂ, ਵਿਰਾਸਤੀ ਕੁਇਜ਼, ਜਨਰਲ ਡਾਂਸ, ਬਾਗ, ਆਨ ਸਪੋਟਿੰਗ ਪੇਟਿੰਗ, ਪੋਸਟਰ ਮੇਕਿੰਗ, ਕੋਲਾਜ ਮੇਕਿੰਗ, ਸੁੰਦਰ ਲਿਖਾਈ ਪੰਜਾਬੀ, ਕਵੀਸ਼ਰੀ ਵਿਚੋਂ ਦੂਜਾ ਤੇ ਨਾਲਾ ਬਣਾਉਣਾ, ਖਿੱਦੋ ਮੇਕਿੰਗ, ਹਿਸਟ੍ਰੋਨਿਕਸ, ਕ੍ਰਾਸ ਸਟਿ੍ਚ, ਨਿਟਿੰਗ, ਕਰੋਸ਼ਚਿਟ, ਮਹਿੰਦੀ, ਕਹਾਣੀ ਲੇਖਣ, ਕਰਟੂਨ ਮੇਕਿੰਗ, ਵਾਰ ਕਲੀ ਵਿਚੋਂ ਤੀਜਾ ਸਥਾਨ ਪ੍ਰਾਪਤ ਕੀਤਾ । ਇਸ ਮੌਕੇ ਬੀਬੀ ਹਰਪਾਲ ਕੌਰ ਨੰਦਗੜ੍ਹ, ਐੱਸ.ਐੱਸ. ਸੰਘਾ ਪਿ੍ੰਸੀਪਲ, ਗੁਰਜਿੰਦਰ ਸਿੰਘ ਬਰਾੜ ਪਿ੍ੰਸੀਪਲ ਖ਼ਾਲਸਾ ਕਾਲਜ ਤੋਂ ਇਲਾਵਾ ਹੋਰ ਕਾਲਜਾਂ ਦੇ ਪਿ੍ੰਸੀਪਲ ਤੇ ਸਟਾਫ਼ ਮੈਂਬਰ ਹਾਜ਼ਰ ਸਨ ।

Leave a Reply

Your email address will not be published. Required fields are marked *

Back to top button