ਬੱਚਿਆਂ ਦੇ 95 ਫੀਸਦੀ ਟੀਕਾਕਰਣ ਨਾਲ 'ਪੰਜਾਬ' ਦੇਸ਼ ਦਾ ਬਣਿਆ ਮੋਹਰੀ ਸੂਬਾ

ਹੈਲਥ ਮੈਨੇਜਮੈਂਟ ਇੰਫੋਰਮੇਸ਼ਨ ਸਿਸਟਮ 2018-19 ਮੁਤਾਬਕ ਬੱਚਿਆਂ ਦਾ 95 ਫੀਸਦੀ ਟੀਕਾਕਰਣ ਅਤੇ ਨੈਸ਼ਨਲ ਫੈਮਲੀ ਹੈਲਥ ਸਰਵੇ-4 ਮੁਤਾਬਕ ਬੱਚਿਆਂ ਦਾ 89.1 ਫੀਸਦੀ ਟੀਕਾਕਰਣ ਕਰਨ ਨਾਲ ਪੰਜਾਬ ਦੇਸ਼ ਭਰ 'ਦੇ ਮੋਹਰੀ ਸੂਬਿਆਂ 'ਚ ਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਸਮੇਂ ਸਿਹਤ ਵਿਭਾਗ ਬੱਚਿਆਂ ਦਾ ਟੀ. ਬੀ., ਹੈਪੇਟਾਈਟਸ ਬੀ, ਪੋਲੀਓਮਾਈਲਾਇਟਿਸ, ਡਾਈਫਥੇਰੀਆ, ਪਰਟੂਸਿਸ, ਟੈਟਨਸ, ਹੀਮੋਫਿਲਸ ਇਨਫਲੂਐਂਜਾ ਬੀ, ਰੋਟਾਵਾਇਰਸ ਡਾਈਰੀਆ, ਮੀਜ਼ਲਜ਼ (ਖਸਰਾ) ਅਤੇ ਰੁਬੇਲਾ ਸਮੇਤ ਦਸ ਬਿਮਾਰੀਆਂ ਦੀ ਰੋਕਥਾਮ ਲਈ ਟੀਕਾਕਰਨ ਕਰ ਰਿਹਾ ਹੈ।