District NewsMalout News

ਜੀ.ਟੀ.ਬੀ ਖਾਲਸਾ ਸੀਨੀ. ਸੈਕੰ. ਸਕੂਲ ਮਲੋਟ ਵੱਲੋਂ +2 ਦੇ ਵਿਦਿਆਰਥੀਆਂ ਨੂੰ ਦਿੱਤੀ ਗਈ ਨਿੱਘੀ ਵਿਦਾਇਗੀ ਪਾਰਟੀ

GTB Khalsa Senior Secondary A warm farewell party given to +2 students by School Malout

ਮਲੋਟ: ਜੀ.ਟੀ.ਬੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਲੋਟ ਵਿਖੇ +2 (ਸਾਇੰਸ, ਕਾਮਰਸ ਅਤੇ ਆਰਟਸ) ਦੇ ਵਿਦਿਆਰਥੀਆਂ ਲਈ ‘ਪੰਜਾਬੀ ਭਵਨ’ ਵਿੱਚ ਨਿੱਘੀ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਭੰਗੜਾ, ਡਾਂਸ ਤੇ ਇੱਕ ਮਿੰਟ ਸ਼ੋਅ ਪੇਸ਼ ਕਰਕੇ ਵਿਦਿਆਰਥੀਆਂ ਦਾ ਮਨੋਰੰਜਨ ਕੀਤਾ ਗਿਆ। ਇਸ ਮੌਕੇ ਮੈਡਮ ਗੀਤਾ ਨੇ ਬਹੁਤ ਹੀ

ਭਾਵੁਕ ਸ਼ਬਦਾਂ ਵਿੱਚ ਬੱਚਿਆਂ ਨਾਲ ਯਾਦਾਂ ਸਾਂਝੀਆਂ ਕੀਤੀਆਂ ਅਤੇ ਹਿੰਮਤ, ਲਗਨ ਤੇ ਮਿਹਨਤ ਨਾਲ ਅੱਗੇ ਵੱਧ ਕੇ ਮਾਪਿਆਂ ਤੇ ਸੰਸਥਾਂ ਦਾ ਨਾਮ ਰੌਸ਼ਨ ਕਰਨ ਦੀ ਪ੍ਰੇਰਨਾ ਵੀ ਦਿੱਤੀ। ਸਕੂਲ ਦੇ ਸਮੂਹ ਅਧਿਆਪਕਾਂ ਤੇ ਵਾਇਸ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਸੋਨੀਆਂ ਸ਼ਰਮਾ ਨੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦੇ ਕੇ ਉਹਨਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।

Author: Malout Live

Back to top button