Malout News

ਜੀ.ਟੀ. ਬੀ. ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਮਲੋਟ ਵਿਚ ਕੈਂਸਰ ਜਾਗਰੂਕਤਾ ਪ੍ਰਤੀ ਸੈਮੀਨਾਰ ਕਰਵਾਇਆ

ਮਲੋਟ:– ਹਰ ਖੇਤਰ ਵਿੱਚ ਅਹਿਮ ਸਥਾਨ ਰੱਖਣ ਵਾਲੇ ਜੀ.ਟੀ.ਬੀ. ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਮਲੋਟ ਵਿੱਚ ਅੱਜ ਸਿਹਤ ਵਿਭਾਗ ਦੀ ਟੀਮ ਵੱਲੋ ਸੰਸਥਾ ਵਿਖੇ ਕੈਂਸਰ ਜਾਗਰੂਕਤਾ ਮੁਹਿੰਮ ਤਹਿਤ ਪ੍ਰਿੰਸੀਪਲ ਮੈਡਮ ਸ਼੍ਰੀ ਮਤੀ ਅਮਰਜੀਤ ਨਰੂਲਾ ਜੀ ਦੀ ਰਹਿ ਨੁਮਾਈ ਹੇਠ ਇੱਕ ਸੈਮੀਨਾਰ ਲਗਾਇਆ ਗਿਆ ।ਜਿਸ ਵਿਚ ਸਿਹਤ ਵਿਭਾਗ ਦੀ ਟੀਮ ਵੱਲੋਂ ਸਰਕਾਰੀ ਹਸਪਤਾਲ ਮਲੋਟ ਦੇ ਡਾਕਟਰ ਵਿਕਾਸ ਬਾਂਸਲ (General Surgeon), ਸ਼੍ਰੀ ਵਿਨੋਦ ਖੁਰਾਣਾ (Distt. Mass Media officer) ਅਤੇ ਸ. ਸੁਖਨਪਾਲ ਸਿੰਘ (Health Inspector) ਆਪਣੀ ਟੀਮ ਨਾਲ ਵਿਸ਼ੇਸ਼ ਤੌਰ ਤੋ ਪਹੁੰਚੇ । ਇਸ ਸੈਮੀਨਾਰ ਤਹਿਤ ਡਾ : ਵਿਕਾਸ ਬਾਂਸਲ ਜੀ ਨੇ ਕੈਂਸਰ ਵਰਗੀ ਭਿਆਨਕ ਬਿਮਾਰੀ ਬਾਰੇ ਸੰਖੇਪ ਰੂਪ ਦੇ ਵਿਚ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਇਸ ਦੇ ਕਾਰਨਾ, ਲੱਛਣਾ ਅਤੇ ਇਲਾਜ਼ ਤੋਂ ਜਾਣੂ ਕਰਵਾਇਆ । ਉਨਾਂ ਦੱਸਿਆ ਕਿ ਹੁੱਣ ਕੈਂਸਰ ਦੀ ਬਿਮਾਰੀ ਲਾ- ਇਲਾਜ ਬਿਮਾਰੀ ਨਹੀਂ ਹੈ, ਮੈਡੀਕਲ ਸਾਇੰਸ ਨੇ ਏਨੀ ਤਰੱਕੀ ਕਰ ਲਈ ਹੈ ਕਿ ਇਸ ਭਿਆਨਕ ਬਿਮਾਰੀ ਦਾ ਇਲਾਜ ਵੀ ਸੰਭਵ ਹੈ। ਲੋੜ ਹੈ ਕਿ ਇਸ ਦਾ ਇਲਾਜ ਸਮੇਂ ਰਹਿੰਦੇ ਹੀ ਕਰਵਾ ਲਿਆ ਜਾਵੇ । ਇਸ ਤੋ ਇਲਾਵਾ ਡਾ: ਬਾਂਸਲ ਅਤੇ ਸਿਹਤ ਵਿਭਾਗ ਵੱਲੋ ਕੈਂਸਰ ਦੀ ਬਿਮਾਰੀ ਬਾਰੇ ਮਹੱਤਵਪੂਰਨ ਜਾਣਕਾਰੀ ਦੇਣ ਲਈ ਤਿਆਰ ਕੀਤੀ ਇੱਕ ਲਘੂ ਫਿਲਮ ਵੀ ਸਕੂਲ ਦੇ ਪੰਜਾਬੀ ਭਵਨ ਵਿਚ ਵਿਖਾਈ ਗਈ । ਜਿਸ ਵਿਚ ਹਰ ਤਰਾਂ ਦੇ ਕੈਂਸਰ ਅਤੇ ਇਸ ਦੇ ਕਾਰਨਾ ਬਾਰੇ ਅਤੇ ਇਲਾਜ ਬਾਰੇ ਵਿਸਥਾਰ ਨਾਲ ਵਿਖਾਇਆ ਗਿਆ । ਇਸ ਸੈਮੀਨਰ ਦਾ ਪ੍ਰਬੰਧ ਪ੍ਰਿੰਸੀਪਲ ਮੈਡਮ ਸ਼੍ਰੀ ਮਤੀ ਅਮਰਜੀਤ ਨਰੂਲਾ ਜੀ ਦੀ ਅਗਵਾਈ ਹੇਠ ਸਮੂਹ ਸਟਾਫ਼ ਮੈਂਬਰ ਦੁਆਰਾ ਕੀਤਾ ਗਿਆ ।

Leave a Reply

Your email address will not be published. Required fields are marked *

Back to top button