Health

ਹਰੀ ਮਿਰਚ: ਜਿੰਨੀ ਤਿੱਖੀ ਉਨੀ ਹੀ ਸਿਹਤ ਲਈ ਮਿੱਠੀ

 ਹਰੀ ਮਿਰਚ ਕੁਝ ਲੋਕ ਤਾਂ ਬਹੁਤ ਖਾਂਦੇ ਹਨ ਪਰ ਕੁਝ ਲੋਕ ਇਸ ਤੋਂ ਦੂਰੋਂ ਹੀ ਭੱਜਦੇ ਹਨ। ਹਰੀ ਮਿਰਚ ਇਕ ਔਸ਼ਧੀ ਵੀ ਹੈ। ਹਰੀ ਮਿਰਚ ਖਾਣਾ ਸਿਹਤ ਲਈ ਬਹੁਤ ਵਧੀਆ ਹੈ। ਤੁਸੀਂ ਆਪਣੇ ਆਸ-ਪਾਸ ਦੇਖਿਆ ਹੋਵੇਗਾ ਕਿ ਹਰੀ ਮਿਰਚ ਖਾਣ ਵਾਲੇ ਪਤਲੇ, ਤੰਦਰੁਸਤ, ਚੁਸਤ ਅਤੇ ਆਪਣੀ ਉਮਰ ਦੇ ਹਿਸਾਬ ਦੇ ਨਾਲ ਜਵਾਨ ਹੁੰਦੇ ਹਨ। 1. ਹਰੀ ਮਿਰਚ ‘ਚ ਕੈਲੋਰੀ ਬਿਲਕੁੱਲ ਨਹੀਂ ਹੁੰਦੀ ਅਤੇ ਪੌਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ।
2. ਹਰੀ ਮਿਰਚ ਖਾਣ ਨਾਲ ਭਾਰ ਘੱਟ ਹੁੰਦਾ ਹੈ।
3. ਹਰੀ ਮਿਰਚ ਰੋਜ਼ਾਨਾ ਖਾਣ ਨਾਲ ‘ਖੂਨ ਦੇ ਦੌਰੇ(ਬਲੱਡ ਪ੍ਰੈਸ਼ਰ)’ ਦਾ ਪੱਧਰ ਬਰਾਬਰ ਹੁੰਦਾ ਹੈ।
4. ਹਰੀ ਮਿਰਚ ‘ਫਾਈਬਰਸ’ ਨਾਲ ਭਰਪੂਰ ਹੁੰਦੀ ਹੈ ਜਿਸ ਕਰਕੇ ਹਾਜ਼ਮਾ ਤੇਜ਼ ਹੁੰਦਾ ਹੈ।
5. ਹਰੀ ਮਿਰਚ ‘ਚ ਮੌਜੂਦ ‘ਐਂਟੀਆਕਸੀਡੈਂਟ’ ਭਰਪੂਰ ਮਾਤਰਾ ‘ਚ ਹੋਣ ਨਾਲ ਕੈਂਸਰ ਤੋਂ ਬਚਾਉਂਦੇ ਹਨ।
6. ਹਰੀ ਮਿਰਚ ‘ਆਰਥਰਾਈਟਸ’ ਦੇ ਮਰੀਜਾਂ ਦੇ ਲਈ ਇਕ ਦਵਾਈ ਦੀ ਤਰ੍ਹਾਂ ਹੈ। ਰੋਜ਼ ਹਰੀ ਮਿਰਚ ਖਾਣ ਨਾਲ ਸਰੀਰ ਦਾ ਦਰਦ ਘੱਟ ਹੁੰਦਾ ਹੈ।
7. ਹਰੀ ਮਿਰਚ ਦਿਲ ਦੇ ਖੂਨ ਦੇ ਥੱਕੇ ਦੀ ਪਰੇਸ਼ਾਨੀ ਵੀ ਘੱਟ ਕਰਦਾ ਹੈ।
8. ਹਰੀ ਮਿਰਚ ‘ਚ ‘ਵਿਟਾਮਿਨ ਸੀ’ ਅਤੇ ‘ਵਿਟਾਮਿਨ ਈ’ ਭਰਪੂਰ ਮਾਤਰਾ ‘ਚ ਹੁੰਦਾ ਹੈ ਜਿਸ ਨਾਲ ਚਮੜੀ ‘ਚ ਕਸਾਵਟ ਬਣੀ ਰਹਿੰਦੀ ਹੈ।

Leave a Reply

Your email address will not be published. Required fields are marked *

Back to top button