District NewsMalout News
ਸਰਕਾਰੀ ਸੀਨੀ. ਸੈਕੰ. ਸਮਾਰਟ ਸਕੂਲ ਪਿੰਡ ਮਲੋਟ ਵਿਖੇ ਕਰਵਾਈ ਗਈ ਸਵੀਪ ਮੁਹਿੰਮ ਦੇ ਤਹਿਤ ਵੋਟਾਂ ਦੀ ਮਹੱਤਤਾ ਬਾਰੇ ਐਕਟੀਵਿਟੀ
ਮਲੋਟ: ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਮਲੋਟ ਵਿਖੇ ਮਲੋਟ ਦੇ ਐੱਸ.ਡੀ.ਐੱਮ ਸ਼੍ਰੀ ਕੰਵਰਜੀਤ ਸਿੰਘ, ਉਹਨਾਂ ਦੇ ਨਾਲ ਸਵੀਪ ਨੋਡਲ ਅਫ਼ਸਰ ਸ਼੍ਰੀ ਗੌਰਵ ਭਠੇਜਾ ਅਤੇ ਆਈ.ਟੀ ਇੰਚਾਰਜ ਸ਼੍ਰੀ ਸੁਰੇਸ਼ ਕੁਮਾਰ ਵੱਲੋਂ ਸਵੀਪ ਮੁਹਿੰਮ ਦੇ ਤਹਿਤ ਵਿਦਿਆਰਥੀਆਂ ਨੂੰ ਵੋਟਾਂ ਦੀ ਮਹੱਤਤਾ ਅਤੇ ਵੋਟ ਸ਼ਕਤੀ ਬਾਰੇ ਜਾਗਰੂਕ ਕੀਤਾ ਗਿਆ। ਇਸ ਦੌਰਾਨ ਉਹਨਾਂ ਵੱਲੋਂ ‘ਨੋ ਵੋਟਰ ਟੂ ਬੀ ਲੈਫਟ ਬਿਹਾਈਂਡ’ ਬਾਰੇ ਜਾਣਕਾਰੀ ਦਿੱਤੀ ਗਈ।
ਵਿਦਿਆਰਥੀਆਂ ਦੇ ਸਵੀਪ ਦੀਆਂ ਗਤੀਵਿਧੀਆਂ ਦੇ ਵਿੱਚ ਰੰਗੋਲੀ, ਚਾਰਟ ਮੇਕਿੰਗ, ਮਹਿੰਦੀ ਅਤੇ ਸਪੀਚ ਮੁਕਾਬਲੇ ਕਰਵਾਏ ਗਏ। ਜੇਤੂ ਵਿਦਿਆਰਥੀਆਂ ਨੂੰ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਕਮਲਾ ਦੇਵੀ ਅਤੇ ਮਲੋਟ ਦੇ ਐੱਸ.ਡੀ.ਐੱਮ ਵੱਲੋਂ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਦੀ ਤਰਫੋਂ ਮਲੋਟ ਦੇ ਐੱਸ.ਡੀ.ਐੱਮ ਦਾ ਸਵੀਪ ਜਾਗਰੂਕਤਾ ਮੁਹਿੰਮ ਲਈ ਧੰਨਵਾਦ ਕੀਤਾ ਗਿਆ।
Author: Malout Live