ਸਰਕਾਰ ਵੱਲੋਂ ਐਸਿਡ ਅਟੈਕ ਪੀੜ੍ਹਿਤਾਂ ਨੂੰ ਦਿੱਤੀਆ ਜਾ ਰਹੀਆਂ ਹਨ ਵਿਸ਼ੇਸ਼ ਸਹੂਲਤਾਵਾਂ- ਨਵੀਨ ਗਡਵਾਲ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ਼੍ਰੀ ਨਵੀਨ ਗਡਵਾਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਵਿਭਾਗ ਵੱਲੋਂ ਐਸਿਡ ਅਟੈਕ ਵਿਕਟਿਮ ਲਈ ਵੱਖ-ਵੱਖ ਸਹੂਲਤਾਵਾਂ ਚਲਾਈਆਂ ਜਾ ਰਿਹਾ ਹੈ। ਜਿਹਨਾਂ ਦਾ ਲੋੜਵੰਦਾਂ ਨੂੰ ਜ਼ਰੂਰ ਲਾਭ ਉਠਾਉਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਐਸਿਡ ਅਟੈਕ ਵਿਕਟਿਮ ਨੂੰ ਪੰਜਾਬ ਸਰਕਾਰ ਵੱਲੋਂ ਜੂਨ 2017 ਤੋਂ ਐਸਿਡ ਅਟੈਕ ਤੋਂ ਕੇਵਲ ਪੀੜਿਤ ਔਰਤਾਂ ਲਈ 8000/- ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਦਾ ਦਿੱਤੀ ਜਾ ਰਹੀ ਹੈ। ਉਹਨਾਂ ਦੱਸਿਆ ਇਸ ਸਕੀਮ ਦਾ ਲਾਹਾ ਲੈਣ ਲਈ ਬਿਨੈਕਾਰ ਜਾਂ ਕਿਸੇ ਰਿਸ਼ਤੇਦਾਰ ਜਾਂ ਪਰਿਵਾਰਿਕ ਮੈਂਬਰ ਦੁਆਰਾ ਆਪਣੀ ਅਰਜ਼ੀ ਸਮੇਤ ਐਸਿਡ ਅਟੈਕ ਸਰਟੀਫਿਕੇਟ (ਘੱਟੋ-ਘੱਟ 40 ਪ੍ਰਤੀਸ਼ਤ), ਐੱਫ.ਆਈ.ਆਰ ਦੀ ਕਾਪੀ ਅਤੇ ਆਧਾਰ ਕਾਰਡ/ਵੋਟਰ ਕਾਰਡ ਅਤੇ ਬੈਂਕ ਖਾਤੇ ਦੀ ਕਾਪੀ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਦੇ ਦਫਤਰ ਪਾਸ ਜਮ੍ਹਾਂ ਕਰਵਾਉਣੀ ਚਾਹੀਦੀ ਹੈ।
ਉਹਨਾਂ ਦੱਸਿਆ ਕਿ ਜਿਲਾ ਪੱਧਰੀ ਕਮੇਟੀ ਵੱਲੋਂ ਕੇਸ ਦੀ ਯੋਗਤਾ ਨੂੰ ਵੇਖਦੇ ਹੋਏ ਕੇਸ ਮੁੱਖ ਦਫਤਰ ਭੇਜਿਆ ਜਾਂਦਾ ਹੈ, ਜੇਕਰ ਜਿਲ੍ਹਾ ਪੱਧਰੀ ਕਮੇਟੀ ਵੱਲੋਂ ਕੇਸ ਰੱਦ ਕੀਤਾ ਜਾਵੇ ਤਾਂ ਬਿਨੈਕਾਰ ਵੱਲੋਂ ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਚੰਡੀਗੜ ਜੀ ਕੋਲ ਅਪੀਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਐਸਿਡ ਅਟੈਕ ਤੋ ਪੀੜਿਤ ਕੋਈ ਵੀ ਵਿਅਕਤੀ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਕੋਲ ਵੀ ਮੁਆਵਜੇ ਲਈ ਆਪਣੀ ਅਰਜ਼ੀ ਦੇ ਸਕਦੇ ਹਨ। ਇਸ ਅਧੀਨ 3,00,000/- ਰੁਪਏ ਤੱਕ ਦੀ ਸਹੂਲਤ ਉਪਲੱਬਧ ਹੈ। ਇਸ ਤੋਂ ਇਲਾਵਾ ਜੇਕਰ ਕੋਈ ਵਿਅਕਤੀ ਸਰੀਰ ਦੇ 25 ਪ੍ਰਤੀਸ਼ਤ ਹਿੱਸੇ ਦੇ ਜਲਣ ਕਾਰਣ ਦਿਵਿਆਗ ਹੋ ਜਾਂਦਾ ਹੈ ਤਾਂ ਉਸ ਲਈ 2,00,000/- ਦੇ ਮੁਆਵਜ਼ੇ ਦਾ ਉਪਲੱਬਧ ਹੈ। ਉਹਨਾਂ ਦੱਸਿਆ ਕਿ ਇਹਨਾਂ ਸਾਰੀਆਂ ਸਕੀਮਾਂ ਸੰਬੰਧੀ ਵਧੇਰੇ ਜਾਣਕਾਰੀ ਲੈਣ ਲਈ ਦਫਤਰ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਦੇ ਦਫਤਰ ਜਿਲ੍ਹਾ ਪ੍ਰਬੰਧਕੀ ਕੰਪੈਲਕਸ ਕਮਰਾ ਨੰ, 07, ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚ ਕੇ ਸੰਪਰਕ ਕੀਤਾ ਜਾ ਸਕਦਾ ਹੈ। Author: Malout Live