Malout News

65ਵੀਂਆਂ ਨੈਸ਼ਨਲ ਸਕੂਲ ਖੇਡਾਂ ਭਾਗ ਲੈ ਕੇ ਵਾਪਸ ਪਰਤੇ ਵਿਦਿਆਰਥੀ ਸੁਨੀਲ ਕੁਮਾਰ ਦਾ ਕੀਤਾ ਗਿਆ ਨਿੱਘਾ ਸਵਾਗਤ

ਮਲੋਟ:-65ਵੀਂਆਂ ਨੈਸ਼ਨਲ ਸਕੂਲ ਖੇਡਾਂ ਵਿੱਚ ਭਾਗ ਲੈ ਕੇ ਵਾਪਸ ਪਰਤੇ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ , ਫਤਿਹਪੁਰ ਮੰਨੀਆਂ ਦੇ ਵਿਦਿਆਰਥੀ ਸੁਨੀਲ ਕੁਮਾਰ ਦਾ ਸਕੂਲ ਦੀ ਪ੍ਰਬੰਧਕ ਕਮੇਟੀ , ਪ੍ਰਿੰਸੀਪਲ , ਸਟਾਫ ਅਤੇ ਸਕੂਲੀ ਵਿਦਿਆਰਥੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਨੀਲ ਕੁਮਾਰ ਦੇ ਕੋਚ ਲਖਵੀਰ ਸਿੰਘ ਨੇ ਦੱਸਿਆ ਕਿ ਵਾਲੀਵਾਲ ਸਮੈਸ਼ਿੰਗ ( ਲੜਕੇ ਅੰਡਰ – 14 ) ਦੀਆਂ 65ਵੀਂਆਂ ਨੈਸ਼ਨਲ ਖੇਡਾਂ ਆਂਧਰਾ ਪ੍ਰਦੇਸ਼ ਦੇ ਨੀਲੋਰ ਵਿਖੇ ਹੋਈਆਂ । ਜਿਸ ਵਿੱਚ ਪੰਜਾਬ ਟੀਮ ਵੱਲੋਂ ਸੁਨੀਲ ਕੁਮਾਰ ਨੇ ਹਿੱਸਾ ਲਿਆ । ਖੇਡ ਕੇ ਵਾਪਸ ਪਰਤੇ ਸੁਨੀਲ ਕੁਮਾਰ ਦਾ ਗਰਮਜੋਸ਼ੀ ਵਿੱਚ ਸਵਾਗਤ ਕੀਤਾ ਗਿਆ । ਕੋਚ ਲਖਵੀਰ ਸਿੰਘ ਨੇ ਦੱਸਿਆ ਕਿ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਸਹਿਯੋਗ ਅਤੇ ਸਟਾਫ ਦੀ ਸ਼ਿਰਕਤ ਕਰਕੇ ਇਹ ਪੇਂਡੂ ਖੇਤਰ ਦਾ ਸਕੂਲ ਖੇਡਾਂ ਵਿੱਚ ਅਹਿਮ ਯੋਗਦਾਨ ਪਾ ਰਿਹਾ ਹੈ । ਇਸ ਸਕੂਲ ਦੇ ਵਿਦਿਆਰਥੀ ਪੰਜਾਬ ਅਤੇ ਨੈਸ਼ਨਲ ਪੱਧਰ ਦੀਆਂ ਪੁਜ਼ੀਸ਼ਨਾਂ ਹਾਸਲ ਕਰ ਚੁੱਕੇ ਹਨ । ਇਸ ਮੌਕੇ ਕਮੇਟੀ ਦੇ ਚੇਅਰਮੈਨ ਪੀ . ਐਸ . ਸੰਦੂ , ਪ੍ਰਿੰਸੀਪਲ ਬਿਮਲਾ ਭਠੇਜਾ , ਕੁਲਵੰਤ ਕੌਰ , ਰਾਜਵੰਤ ਕੌਰ , ਸੁਖਦੀਪ ਕੌਰ , ਗਗਨਦੀਪ ਸਿੰਘ , ਪਲਵਿੰਦਰ ਸਿੰਘ ਅਤੇ ਸਟਾਫ ਮੈਂਬਰ ਹਾਜ਼ਰ ਸਨ ।

Leave a Reply

Your email address will not be published. Required fields are marked *

Back to top button