District NewsMalout News

ਜ਼ਨਰਲ ਅਬਜ਼ਰਵਰ ਅਤੇ ਪੁਲਿਸ ਅਬਜ਼ਰਵਰ ਨੇ ਸਮੂਹ ਰਾਜਨੀਤਿਕ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ, ਆਗਿਆ ਲੈ ਚੁੱਕੇ ਪ੍ਰਚਾਰ ਸੰਬੰਧੀ ਨਾ ਕੀਤੀ ਜਾਵੇ ਖੱਜਲ-ਖੁਆਰੀ ਬਿਨ੍ਹਾ ਆਗਿਆ ਤੋਂ ਚੱਲ ਰਹੇ ਪ੍ਰਚਾਰ ਤੇ ਕੀਤੀ ਜਾਵੇ ਸਖ਼ਤ ਕਾਰਵਾਈ

ਮਲੋਟ:- ਵਿਧਾਨ ਸਭਾ ਚੋਣਾਂ ਨੂੰ ਸਫਲਤਾਪੂਰਵਕ ਨੇਪਰੇ ਚੜਾਉਣ ਲਈ ਅੱਜ ਸ਼੍ਰੀ ਸ਼ਾਤਨੂੰ ਆਈ.ਏ.ਐੱਸ ਜਨਰਲ ਅਬਜ਼ਰਵਰ ਹਲਕਾ 086 ਸ਼੍ਰੀ ਮੁਕਤਸਰ ਸਾਹਿਬ ਨੇ  ਸਮੂਹ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਅਤੇ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦਫਤਰ ਡਿਪਟੀ ਕਮਿਸ਼ਨਰ ਦੇ ਮੀਟਿੰਗ ਹਾਲ ਵਿਖੇ ਆਯੋਜਿਤ ਹੋਈ। ਇਸ ਮੀਟਿੰਗ ਦੌਰਾਨ ਉਹਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਵਿਚਾਰ ਵਿਟਾਂਦਰਾ ਕੀਤਾ ਅਤੇ ਉਹਨਾਂ ਦੀਆਂ ਸਮੱਸਿਆਵਾਂ ਅਤੇ ਸੁਝਾਆਵਾਂ ਸੰਬੰਧੀ ਜਾਣਕਾਰੀ ਹਾਸਲ ਕੀਤੀ ਇਸ ਮੋਕੇ ਸ਼੍ਰੀ ਸ਼ਾਂਤਨੂੰ ਨੇ ਕਿਹਾ ਕਿ ਚੋਣ ਪ੍ਰਚਾਰ ਲਈ ਆਗਿਆ ਲੈ ਚੁੱਕੇ ਪ੍ਰਚਾਰ ਸੰਬੰਧੀ ਕਿਸੇ ਨੂੰ ਖੱਜਲ-ਖੁਆਰ ਨਾ ਕੀਤਾ ਜਾਵੇ ਅਤੇ ਬਿਨ੍ਹਾ ਆਗਿਆ ਤੋਂ ਚੱਲ ਰਹੇ ਪ੍ਰਚਾਰ ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਉਹਨਾਂ ਕੋਰੋਨਾ ਬਿਮਾਰੀ ਨੂੰ ਮੁੱਖ ਰੱਖਦਿਆਂ ਦੱਸਿਆ ਪਾਰਟੀ ਦੇ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਕਿ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰਨ ਲਈ 20 ਵਿਅਕਤੀਆਂ ਤੋਂ ਵੱਧ ਇਕੱਠ ਨਾ ਕੀਤਾ ਜਾਵੇ

ਅਤੇ ਪ੍ਰਚਾਰ ਦੋਰਾਨ ਕਿਸੇ ਵੀ ਥਾਂ ਤੇ ਜਗ੍ਹਾ ਦੀ ਸਮੱਰਥਾ ਅਨੁਸਾਰ 50 ਪ੍ਰਤੀਸ਼ਤ ਦੇ ਇਕੱਠ ਨੂੰ  ਚੋਣ ਕਮਿਸ਼ਨ ਨੂੰ ਮੰਨਜੂਰੀ ਦਿੱਤੀ ਗਈ ਹੈ। ਉਹਨਾਂ ਚੋਣਾਂ ਲੜ੍ਹ ਰਹੇ ਉਮੀਦਵਾਰਾਂ ਨੂੰ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 40 ਲੱਖ ਰੁਪਏ ਦੇ ਖਰਚ ਦੀ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਪਾਰਟੀ ਪ੍ਰਚਾਰ ਕਰਨ ਦੇ ਮੰਤਵ ਨਾਲ ਆਪਣਾ ਕੋਈ ਵੀ ਇਸ਼ਤਿਹਾਰ ਸਰਕਾਰੀ ਬਿਲਡਿੰਗ ਜਾਂ ਸਰਕਾਰੀ ਥਾਵਾਂ ਦੀ ਵਰਤੋਂ ਨਾ ਕਰੇ, ਅਜਿਹਾ ਕਰਨ ਤੇ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਸ਼੍ਰੀ ਸ਼ਾਂਤਨੂੰ ਨੇ ਅੱਗੇ ਬੋਲਦਿਆਂ ਕਿਹਾ ਕਿ ਜਿਲ੍ਹੇ ਵਿੱਚ ਚੋਣਾਂ ਨਾਲ ਸੰਬੰਧਿਤ ਸ਼ਿਕਾਇਤਾਂ ਲਈ ਸੀ.ਵਿਜ਼ਲ ਐਪ ਸ਼ੁਰੂ ਕੀਤੀ ਹੋਈ ਹੈ, ਇਸ ਐਪ ਦੇ ਮਾਧਿਅਮ ਰਾਹੀਂ ਇਹਨਾਂ ਸ਼ਿਕਾਇਤਾਂ ਦਾ ਨਿਪਟਾਰਾ 100 ਮਿੰਟਾਂ ਦੇ ਵਿਚ ਵਿੱਚ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਹਲਕੇ ਵਿੱਚ ਚੋਣ ਨਾਲ ਸੰਬੰਧਤ ਸ਼ਿਕਾਇਤ ਜਾਂ ਕਿਸੇ ਸੁਝਾਵ ਲਈ ਕੋਈ ਵੀ ਵਿਅਕਤੀ ਮਿਲਣਾ ਚਾਹੁੰਦਾ ਹੈ ਤਾਂ ਉਹ ਉਹਨਾ ਨੂੰ (ਸ੍ਰੀ ਸ਼ਾਂਤਨੂੰ) ਸ਼ਾਮ 5 ਵਜੇ ਤੋਂ 6 ਵਜੇ ਤੱਕ ਕੈਨਾਲ ਰੈਸਟ ਹਾਊਸ, ਬਠਿੰਡਾ ਰੋੜ ਸ਼੍ਰੀ ਮੁਕਤਸਰ ਸਾਹਿਬ ਵਿਖੇ ਮਿਲ ਸਕਦਾ ਹੈ ਜਾਂ ਉਹਨਾ ਦੇ ਮੋਬਾਇਲ ਨੰਬਰ 70091-57263 ਤੇ ਸੰਪਰਕ ਕਰ ਸਕਦਾ ਹੈ ਇਸ ਮੌਕੇ ਤੇ ਪੁਲਿਸ ਅਬਜ਼ਵਰ ਸ਼੍ਰੀ ਅਮਿਤ ਕੁਮਾਰ ਸਿੰਘ ਜਿਹਨਾਂ ਦਾ ਮੋਬਾਇਲ ਨੰਬਰ 62809-12784 ਹੈ, ਸ਼੍ਰੀਮਤੀ ਸਵਰਨਜੀਤ ਕੌਰ ਐੱਸ.ਡੀ.ਐੱਮ ਵੀ ਮੌਜੂਦ ਸਨ।

Leave a Reply

Your email address will not be published. Required fields are marked *

Back to top button