Malout News

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਨੂੰ ਸਮਰਪਿੱਤ ਲਗਾਇਆ ਗਿਆ ਮੁਫ਼ਤ ਅੱਖਾਂ ਦਾ ਚੈਕਅੱਪ ਅਤੇ ਆਪ੍ਰੇਸ਼ਨ ਕੈਂਪ

ਮਲੋਟ:- ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਨੂੰ ਸਮਰਪਿੱਤ ਗੁਰੂ ਨਾਨਕ ਮਿਸ਼ਨ ਸਮਾਜਸੇਵੀ ਸੰਸਥਾ ਵੱਲੋਂ ਏਕ ਜੋਤ ਅੱਖਾਂ ਦਾ ਹਸਪਤਾਲ ਮਲੋਟ ਦੇ ਸਹਿਯੋਗ ਨਾਲ ਸੂਰਜਾ ਰਾਮ ਮਾਰਕੀਟ ਵਿਖੇ ਅੱਖਾਂ ਦਾ ਮੁਫ਼ਤ ਚੈਕਅੱਪ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ। ਇਸ ਕੈਂਪ ਦੀ ਸ਼ੁਰੂਆਤ ਸਮਾਜਸੇਵੀ ਸੰਗਠਨਾਂ ਦੇ ਜ਼ਿਲ੍ਹਾ ਕੁਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ, ਪ੍ਰਧਾਨ ਪਰਮਿੰਦਰ ਸਿੰਘ ਅਤੇ ਪ੍ਰਿਤਪਾਲ ਸਿੰਘ ਗਿੱਲ ਸਕੱਤਰ ਮਾਰਕੀਟ ਕਮੇਟੀ ਗਿੱਦੜਬਾਹਾ ਵੱਲੋਂ ਕੀਤੀ ਗਈ। ਇਸ ਕੈਂਪ ਦੌਰਾਨ ਆਈ ਸਰਜਨ ਡਾ. ਸ਼ਾਇਨਾ ਗਰਗ ਅਤੇ ਡਾ. ਸੰਦੀਪ ਗੁਪਤਾ ਵੱਲੋਂ ਆਪਣੀ ਟੀਮ ਨਾਲ 790 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਅੱਖਾਂ ਦੇ ਜਾਂਚ ਕਰਵਾਉਣ ਵਾਲੇ ਮਰੀਜ਼ਾਂ ਨੂੰ ਸਮਾਜਸੇਵੀ ਸੰਸਥਾ ਵੱਲੋਂ ਮੁਫ਼ਤ ਦਵਾਈਆਂ ਪ੍ਰਦਾਨ ਕੀਤੀਆਂ ਗਈਆਂ। ਇਸ ਦੌਰਾਨ 165 ਮਰੀਜ਼ ਚਿੱਟੇ ਮੋਤੀਏ ਦੇ ਆਪ੍ਰੇਸ਼ਨ ਲਈ ਚੁਣੇ ਗਏ । ਇਸ ਮੌਕੇ ਕੁਲਵਿੰਦਰ ਸਿੰਘ ਪੁਨੀਆਂ,ਉਪਿੰਦਰ ਸਿੰਘ ਵਿਰਕ, ਪਰਮਜੀਤ ਸਿੰਘ, ਸ਼ਿਵਰਾਜ ਸਿੰਘ ਕੰਗ, ਕੁਲਜੀਤ ਸਿੰਘ,ਅਵਤਾਰ ਸਿੰਘ ਬਰਾੜ, ਹਰਸ਼ਰਨ ਸਿੰਘ, ਕੁਲਦੀਪ ਸਿੰਘ, ਸਤਪਾਲ ਸਿੰਘ, ਮੁਖਤਿਆਰ ਸਿੰਘ ਸੁਰਿੰਦਰ ਚਰਾਇਆ, ਵਿਕਾਸ ਮੱਕੜ, ਰਮੇਸ਼ ਕੁਮਾਰ ਗੋਇਲ, ਸਵਰਨ ਸਿੰਘ, ਰਾਜਪਾਲ ਸਿੰਘ,ਗੁਰਦੀਪ ਸਿੰਘ ਦੇਸਰਾਜ ਸਿੰਘ, ਮਦਾਨ ਰਮੇਸ਼ ਜੈਨ ਅਤੇ ਰਵਿੰਦਰ ਸਿੰਘ ਸ਼ਾਮਿਲ ਹੋਏ।

Leave a Reply

Your email address will not be published. Required fields are marked *

Back to top button