ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਆਜੀਵਨ ਫੈਲੋ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਡਾ. ਦਲੀਪ ਕੌਰ ਟਿਵਾਣਾ ਅੱਜ ਲੰਮੀ ਬੀਮਾਰੀ ਤੋਂ ਬਾਅਦ ਮੋਹਾਲੀ ਦੇ ਇੱਕ ਹਸਪਤਾਲ ‘ਚ ਸਦੀਵੀ ਵਿਛੋੜਾ ਦੇ ਗਏ ਹਨ। ਡਾ.ਦਲੀਪ ਕੌਰ ਟਿਵਾਣਾ ਦੀ ਮੌਤ ਦੀ ਖ਼ਬਰ ਤੋਂ ਬਾਅਦ ਪੂਰੇ ਪੰਜਾਬ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

ਪਦਮ ਸ਼੍ਰੀ ਦੀ ਉਪਾਧੀ ਨਾਲ ਸਨਮਾਨਿਤ ਦਲੀਪ ਕੌਰ ਟਿਵਾਣਾ ਪੰਜਾਬੀ ਸਾਹਿਤ ਦੀ ਪ੍ਰਮੁੱਖ ਨਾਵਲਕਾਰ ਸਨ। ਪੰਜਾਬੀ ਸਾਹਿਤ ਜਗਤ ਵਿੱਚ ਉਹ ਪਹਿਲੀ ਔਰਤ ਸਨ ਜਿਨ੍ਹਾਂ ਦੀ ਰਚਨਾ “ਕਥਾ ਕਹੋ ਉਰਵਸ਼ੀ” ਨੂੰ ਕੇ.ਕੇ. ਬਿਰਲਾ ਫਾਊਂਡੇਸ਼ਨ ਵੱਲੋਂ ਸਰਸਵਤੀ ਸਨਮਾਨ ਦਿੱਤਾ ਗਿਆ ਹੈ। ਡਾ.ਦਲੀਪ ਕੌਰ ਟਿਵਾਣਾ ਦਾ ਜਨਮ 4 ਮਈ 1935 ਨੂੰ ਲੁਧਿਆਣਾ ਜ਼ਿਲ੍ਹੇ ‘ਚ ਪੈਂਦੇ ਪਿੰਡ ਰੱਬੋਂ ਵਿਖੇ ਹੋਇਆ। ਡਾ: ਦਲੀਪ ਕੌਰ ਟਿਵਾਣਾ ਸਮਕਾਲੀ ਪੰਜਾਬੀ ਸਾਹਿਤ ਦੀ ਉੱਘੀ ਨਾਵਲਕਾਰ ਅਤੇ ਲਘੂ-ਕਹਾਣੀਕਾਰ ਸੀ। ਉਸਨੇ ਖੇਤਰੀ ਅਤੇ ਰਾਸ਼ਟਰੀ ਦੋਵੇਂ ਪੁਰਸਕਾਰ ਜਿੱਤੇ ਹਨ, ਅਤੇ ਇੱਕ ਵਿਆਪਕ ਤੌਰ ਤੇ ਅਨੁਵਾਦ ਕੀਤੀ ਲੇਖਕ ਹੈ। ਉਹ ਪੰਜਾਬੀ ਯੂਨੀਵਰਸਿਟੀ, ਅਤੇ ਡੀਨ, ਭਾਸ਼ਾਵਾਂ ਦੀ ਫੈਕਲਟੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਰਿਟਾਇਰ ਹੋਏ ਸਨ।