ਬੀਤੇ ਦਿਨ ਫੂਡ ਸੇਫਟੀ ਅਫਸਰ ਵੱਲੋਂ ਕੀਤੀ ਗਈ ਅਚਨਚੇਤ ਰੇਡ ਤੇ ਦੋ ਡੇਅਰੀਆਂ ਦਾ ਲਿਆ ਸੈਂਪਲ
ਮਲੋਟ:- ਪੰਜਾਬ ਸਰਕਾਰ ਦੀ ਹਦਾਇਤਾਂ ਅਨੁਸਾਰ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਦੇ ਲਈ ਹਰ ਵਿਭਾਗ ਹਰਕਤ ਦੇ ਵਿੱਚ ਦਿਖਾਈ ਦੇ ਰਿਹਾ ਹੈ। ਜਿਸ ਦੌਰਾਨ ਲੋਕਾਂ ਦੀ ਸਿਹਤ ਦਾ ਧਿਆਨ ਕਰਦੇ ਹੋਏ ਬੀਤੇ ਦਿਨ ਕਮਿਸ਼ਨਰ ਫੂਡ ਸੇਫਟੀ ਅਫਸਰ ਦੀ ਹਦਾਇਤਾਂ ਤੇ ਵਿਭਾਗ ਵੱਲੋਂ ਦੁੱਧ, ਪਨੀਰ ਅਤੇ ਹੋਰ ਮਿਲਾਵਟੀ ਵਸਤਾਂ ਦੀ ਜਾਂਚ ਕਰਨ ਲਈ ਮਲੋਟ ਵਿਖੇ ਅਚਨਚੇਤ ਰੇਡ ਕੀਤੀ ਗਈ। ਇਸ ਦੌਰਾਨ ਹਰਵਿੰਦਰ ਸਿੰਘ ਫੂਡ ਸੇਫਟੀ ਅਫਸਰ ਨੇ ਮਲੋਟ ਲਾਈਵ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕਈ ਡੇਅਰੀ ਵਾਲਿਆਂ ਨੂੰ ਪਤਾ ਲੱਗਣ ਤੇ ਉਹ ਡੇਅਰੀ ਬੰਦ ਕਰ ਚਲੇ ਗਏ। ਇਸ ਦੌਰਾਨ ਉਨ੍ਹਾਂ ਅੱਗੇ ਦੱਸਿਆ ਕਿ ਦੋ ਡੇਅਰੀ ਵਾਲਿਆਂ ਸੂਰਜਭਾਨ ਰਿਫਰੈਸ਼ਮੈਂਟ ਅਤੇ ਸ਼ਿਵਮ ਮਿਲਕ ਦੇ ਸੈਂਪਲ ਕੁਲੈਕਟ ਕੀਤੇ ਹਨ। ਜਿਨ੍ਹਾਂ ਨੂੰ ਟੈਸਟਿੰਗ ਜਾਂਚ ਲਈ ਅੱਗੇ ਭੇਜ ਦਿੱਤਾ ਗਿਆ ਹੈ ਅਤੇ 15-20 ਤੱਕ ਇਸਦੀ ਰਿਪੋਰਟ ਆ ਜਾਵੇਗੀ। ਰਿਪੋਰਟ ਆਉਣ ਤੇ ਪਤਾ ਲੱਗੇਗਾ ਕਿ ਇਨ੍ਹਾਂ ਡੇਅਰੀ ਮਾਲਕਾਂ ਦੁਆਰਾ ਮਿਲਾਵਟ ਕੀਤੀ ਜਾਂਦੀ ਹੈ ਜਾਂ ਨਹੀ। Author : Malout Live