ਨਾਜਾਇਜ਼ ਪਟਾਕੇ ਰੱਖ ਕੇ ਵੇਚਣ ਵਾਲੇ ਵਿਅਕਤੀ 'ਤੇ ਮਾਮਲਾ ਦਰਜ

ਮਲੋਟ- ਥਾਣਾ ਕਬਰਵਾਲਾ ਪੁਲਿਸ ਨੇ ਨਾਜਾਇਜ਼ ਪਟਾਕੇ ਜ਼ਬਤ ਕਰਕੇ ਇੱਕ ਵਿਅਕਤੀ 'ਤੇ ਮਾਮਲਾ ਦਰਜ ਕੀਤਾ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਸਰਾਵਾਂ ਬੋਦਲਾਂ ਤੋਂ ਅਸਪਾਲ ਨੂੰ ਜਾ ਰਹੀ ਸੀ ਤਾਂ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਰਾਕੇਸ਼ ਕੁਮਾਰ, ਵਾਸੀ ਸਰਾਵਾਂ ਬੋਦਲਾਂ ਆਪਣੀ ਦੁਕਾਨ ਤੇ ਪਟਾਕੇ ਰੱਖ ਕੇ ਚਲਾ ਰਿਹਾ ਹੈ ਜੋ ਡੀ.ਸੀ ਦੇ ਹੁਕਮਾਂ ਦੀ ਉਲੰਘਣਾ ਹੈ ਤਾਂ ਪੁਲਿਸ ਨੂੰ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਛਾਪੇਮਾਰੀ ਕਰਕੇ 20 ਕਿਲੋਗ੍ਰਾਮ ਪਟਾਕੇ ਜ਼ਬਤ ਕਰ ਲਏ । ਪੁਲਿਸ ਨੇ ਉਕਤ ਵਿਅਕਤੀ ਤੇ ਮੁਕੱਦਮਾ ਨੰ. 177 ਧਾਰਾ 188 ਆਈ.ਪੀ.ਸੀ ਤਹਿਤ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।