ਮਿਗ-29 ਕੇ ਲੜਾਕੂ ਜਹਾਜ਼ ਉਡਾਣ ਭਰਨ ਤੋਂ ਤੁਰੰਤ ਬਾਅਦ ਹੋਇਆ ਹਾਦਸਾਗ੍ਰਸਤ

ਭਾਰਤੀ ਜਲ ਸੈਨਾ ਦੇ ਇੱਕ ਮਿਗ-29 ਕੇ ਲੜਾਕੂ ਜਹਾਜ਼ ਦੇ ਗੋਆ ‘ਚ ਉਡਾਣ ਭਰਨ ਤੋਂ ਤੁਰੰਤ ਬਾਅਦ ਹਾਦਸਾਗ੍ਰਸਤ ਹੋਣ ਦੀ ਖ਼ਬਰ ਮਿਲੀ ਹੈ। ਨੇਵੀ ਦੇ ਸੂਤਰਾਂ ਮੁਤਾਬਕ ਜਹਾਜ਼ ਆਪਣੀ ਸਿਖਲਾਈ ਉਡਾਨ ‘ਤੇ ਸੀ ਅਤੇ ਥੋੜੀ ਦੇਰ ਬਾਅਦ ਹੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਜਹਾਜ਼ ਗੋਆ ਦੇ ਅਸ਼ੋਰ ਤੋਂ ਉਡਾਣ ਭਰ ਰਿਹਾ ਸੀ। ਇਸੇ ਦੌਰਾਨ ਜਹਾਜ਼ ਨਾਲ ਇੱਕ ਪੰਛੀ ਟਕਰਾਅ ਗਿਆ ਅਤੇ ਇੰਜਣ ‘ਚ ਅੱਗ ਲੱਗ ਗਈ ,ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।ਇਸ ਦੌਰਾਨ ਜਹਾਜ਼ ਖੁੱਲ੍ਹੀ ਥਾਂ ‘ਚ ਡਿੱਗਿਆ ਅਤੇ ਹਾਦਸੇ ‘ਚ ਕਿਸੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਸ ਨੂੰ ਉਡਾਉਣ ਵਾਲੇ ਪਾਇਲਟ ਕੈਪਟਨ ਐਮ ਸ਼ੇਵਖੰਡ ਅਤੇ ਕਮਾਂਡਰ ਦੀਪਕ ਯਾਦਵ ਨੇ ਸਮਾਂ ਰਹਿੰਦੇ ਹੀ ਸੁਰੱਖਿਅਤ ਬਾਹਰ ਨਿਕਲਣ ‘ਚ ਕਾਮਯਾਬ ਰਹੇ ਹਨ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਨੇਵੀ ਦੀ ਜਾਂਚ ਟੀਮ ਘਟਨਾ ਸਥਾਨ ‘ਤੇ ਪਹੁੰਚੀ ਅਤੇ ਜਾਂਚ ਦੇ ਆਦੇਸ਼ ਦਿੱਤੇ ਹਨ।