ਮੇਲਾ ਮਾਘੀ ਡਿਊਟੀ ਪੂਰੀ ਤਨਦੇਹੀ ਅਤੇ ਲਗਨ ਨਾਲ ਕੀਤੀ ਜਾਵੇ-ਡੀ.ਆਈ.ਜੀ ਫਰੀਦਕੋਟ ਰੇਂਜ
ਮਲੋਟ:- ਸ਼੍ਰੀ ਮੁਕਤਸਰ ਸਾਹਿਬ ਵਿਖੇ ਚੱਲ ਰਹੇ ਇਤਿਹਾਸਿਕ ਅਤੇ ਧਾਰਮਿਕ ਉਤਸਵ “ਮੇਲਾ ਮਾਘੀ” ਦੇ ਸੁਰੱਖਿਆ ਪ੍ਰਬੰਧਾਂ ਦਾ ਜ਼ਾਇਜਾ ਲੈਣ ਪਹੁੰਚੇ ਉੱਚ ਪੁਲਿਸ ਅਧਿਕਾਰੀ ਸ. ਸੁਰਜੀਤ ਸਿੰਘ ਆਈ.ਪੀ.ਐੱਸ ਡੀ.ਆਈ.ਜੀ ਫਰੀਦਕੋਟ ਰੇਂਜ਼ ਵੱਲੋਂ ਪੰਜਾਬ ਭਰ ਤੋਂ ਆਏ ਗਜ਼ਟਿਡ ਪੁਲਿਸ ਅਧਿਕਾਰੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਇਸ ਮੇਲੇ ਦੀ ਮਹੱਤਤਾ ਅਤੇ ਮੌਜੂਦਾ ਹਲਾਤਾਂ ਦੀ ਸੰਵੇਧਨਸ਼ੀਲਤਾ ਨੂੰ ਵੇਖਦੇ ਹੋਏ ਪੁਲਿਸ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਲਗਨ ਨਾਲ ਕਰਨ ਦੀ ਜਰੂਰਤ ਹੈ। ਮੇਲਾ ਪ੍ਰਬੰਧਾਂ ਦੀ ਸੁਰੱਖਿਆ ਸੰਬੰਧੀ ਜਿਲ੍ਹਾ ਪੁਲਿਸ ਵੱਲੋਂ ਆਰਜ਼ੀ ਤੌਰ ਤੇ ਬਣਾਈ ਗਈ ਪੁਲਿਸ ਲਾਇਨ ਜੋ ਕੇ ਸਥਾਨਕ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਾਰਜ਼ਸ਼ੀਲ ਹੈ ਅਤੇ ਵੱਖ-ਵੱਖ ਜ਼ਿਲਿਆਂ ਤੋਂ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਇੱਥੇ ਪਹੁੰਚ ਚੁੱਕੇ ਹਨ, ਇਨ੍ਹਾਂ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਡੀ.ਆਈ.ਜੀ ਫਰੀਦਕੋਟ ਦੀ ਪ੍ਰਧਾਨਗੀ ਹੇਠ ਸੰਪੰਨ ਹੋ। ਜਿਸ ਵਿੱਚ ਮੇਲਾ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਸੰਬੰਧੀ ਚਰਚਾ ਕੀਤੀ ਗਈ। ਇਸ ਮੀਟਿੰਗ ਦੌਰਾਨ ਡੀ.ਆਈ.ਜੀ ਫਰੀਦਕੋਟ ਅਤੇ ਜਿਲ੍ਹਾ ਪੁਲਿਸ ਮੁੱਖੀ ਸ.ਸਰਬਜੀਤ ਸਿੰਘ ਵੱਲੋਂ ਮੇਲਾ ਡਿਊਟੀ ਲਈ ਤਇਨਾਤ ਕੀਤੀ ਜਾ ਰਹੀ ਪੁਲਿਸ ਫੋਰਸ ਨੂੰ ਉਨ੍ਹਾਂ ਦੇ ਡਿਊਟੀ ਪੁਆਇੰਟਾਂ ਪਰ ਡਿਊਟੀ ਕਿਸ ਤਰਾਂ ਕਰਨੀ ਹੈ ਭਾਵ ਮੇਲਾ ਗਰਾਊਂਡ, ਦਰਬਾਰ ਸਾਹਿਬ, ਪੁਲਿਸ ਸਹਾਇਤਾ ਕੇਂਦਰ, ਨਾਕਾ ਡਿਊਟੀਆਂ, ਗਸ਼ਤ ਪਾਰਟੀਆਂ, ਪਸ਼ੂ ਮੇਲਾ ਡਿਊਟੀ ਆਦਿ ਸਥਾਨਾਂ ਪਰ ਕਿਸ ਪ੍ਰਕਾਰ ਡਿਊਟੀ ਕੀਤੀ ਜਾਵੇ,
ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਨ ਲਈ ਕਿਸ ਪ੍ਰਕਾਰ ਰਣਨੀਤੀ ਤਹਿ ਕੀਤੀ ਜਾਵੇ ਅਤੇ ਭਾਰੀ ਠੰਡ/ਅਤੇ ਕੋਰੋਨਾ ਮਹਾਂਮਾਰੀ ਤੋਂ ਡਿਊਟੀ ਕਰ ਰਹੇ ਪੁਲਿਸ ਅਧਿਕਾਰੀ/ਕਰਮਚਾਰੀ ਆਪਣੇ ਆਪ ਨੂੰ ਕਿਸ ਤਰਾਂ ਬਚਾ ਕੇ ਰੱਖਣਾ ਹੈ, ਆਦਿ ਪਰਸਥਿਤੀਆਂ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਕਿਵੇਂ ਕਾਇਮ ਰੱਅਿਾ ਜਾਵੇ ਆਦਿ ਬਾਰੇ ਡੀ.ਆਈ.ਜੀ ਸਾਹਿਬ ਵੱਲੋਂ ਆਪਣੇ ਪੁਰਾਣੇ ਤਜ਼ਰਬੇ ਤੇ ਆਧਾਰਿਤ ਕੁੱਝ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ ਗਏ। ਇਸ ਮੀਟਿੰਗ ਦੌਰਾਨ ਇਸ ਗੱਲ ਤੇ ਜੋਰ ਦਿੱਤਾ ਗਿਆ ਕਿ ਜਿੱਥੇ ਮੇਲਾ ਵੇਖਣ ਆ ਰਹੀ ਸੰਗਤ ਨੂੰ ਬੇਹਤਰ ਸੁਰੱਖਿਆ ਅਤੇ ਅਮਨ ਕਾਨੂੰਨ ਦੀ ਸਥਿਤੀ ਪ੍ਰਦਾਨ ਕਰਨਾ ਪੁਲਿਸ ਦਾ ਮੁੱਢਲਾ ਫਰਜ਼ ਹੈ ਉੱਥੇ ਨਾਲ ਹੀ ਸਮਾਜ ਵਿਰੋਧੀ ਅਤੇ ਸ਼ਰਾਰਤੀ ਕਿਸਮ ਦੇ ਅਨਸਰਾਂ ਨੂੰ ਕਾਬੂ ਕਰਨਾ ਵੀ ਪੁਲਿਸ ਦਾ ਮੁੱਢਲਾ ਫਰਜ਼ ਹੋਣਾ ਚਾਹੀਦਾ ਹੈ। ਇਸ ਲਈ ਇਹ ਵੀ ਜਰੂਰੀ ਹੈ ਕਿ ਹਰ ਕਿਸਮ ਦੀ ਨਸ਼ੇ ਦੀ ਵਰਤੋਂ ਅਤੇ ਵਿਕਰੀ ਨੂੰ ਪੂਰਨ ਰੂਪ ਵਿੱਚ ਬੰਦ ਕਰ ਦਿੱਤਾ ਜਾਵੇ। ਇਸੇ ਪ੍ਰਕਾਰ ਵੱਖ-ਵੱਖ ਸੈਕਟਰ ਇੰਚਾਰਜ਼ ਪੁਲਿਸ ਅਫਸਰਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਉਹ ਆਪਣੇ-ਆਪਣੇ ਸੈਕਟਰ ਵਿੱਚ ਨਿਰਵਿਘਨ ਟ੍ਰੈਫਿਕ ਵਿਵਸਥਾ ਯਕੀਨੀ ਬਣਾਉਣਗੇ। ਇਸ ਮੌਕੇ ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਨੇ ਜੋ ਸੁਰੱਖਿਆ ਪ੍ਰਬੰਧਾਂ ਦੀ ਦੇਖ-ਰੇਖ ਨਿੱਜੀ ਤੌਰ ਤੇ ਕਰ ਰਹੇਂ ਹਨ ਵੱਲੋਂ ਡੀ.ਆਈ.ਜੀ ਫਰੀਦਕੋਟ ਨੂੰ ਵਿਸ਼ਵਾਸ਼ ਦੁਆਇਆ ਗਿਆ ਕੇ ਮੇਲਾ ਮਾਘੀ ਡਿਊਟੀ ਸੰਬੰਧੀ ਕਿਸੇ ਵੀ ਪੁਲਿਸ ਅਫਸਰ ਵੱਲੋਂ ਕਿਸੇ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਨਾਲ ਹੀ ਪਬਲਿਕ ਅਤੇ ਸ਼ਰਧਾਲੂਆਂ ਦੀਆ ਭਾਵਨਾਵਾਂ ਦਾ ਵੀ ਪੂਰਾ ਪੂਰਾ ਧਿਆਨ ਰੱਖਿਆ ਜਾਵੇਗਾ। ਇਸ ਮੌਕੇ ਜਿਲ੍ਹਾ ਪੁਲਿਸ ਮੁਖੀ ਵੱਲੋਂ ਮੀਡੀਆ ਰਾਂਹੀ ਆਮ ਲੋਕਾਂ ਅਤੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਆ ਰਹੇ ਸ਼ਰਧਾਲੂਆਂ ਨੂੰ ਇਹ ਅਪੀਲ ਵੀ ਕੀਤੀ ਗਈ ਕਿ ਇਸ ਪਵਿੱਤਰ ਤਿਉਹਾਰ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਣ ਲਈ ਉਹ ਪੁਲਿਸ ਵਿਭਾਗ ਦਾ ਸਹਿਯੋਗ ਦੇਣ।