District NewsMalout News

ਸਾਬਕਾ ਵਿਧਾਇਕ ਬਲਮਗੜ੍ਹ ਸਮੇਤ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਕਾਂਗਰਸ ਪਾਰਟੀ ਵਿੱਚ ਹੋਏ ਸ਼ਾਮਿਲ

ਮਲੋਟ:- ਮਲੋਟ ਦੇ ਆਦਰਸ਼ ਸਿਨੇਮਾ ਵਿੱਚ ਆਯੋਜਿਤ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਵਰਚੁਅਲ ਰੈਲੀ ਵਿੱਚ ਪ੍ਰੋ. ਰੁਪਿੰਦਰ ਰੂਬੀ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦ ਸਾਬਕਾ ਵਿਧਾਇਕ ਬਲਦੇਵ ਸਿੰਘ ਬਲਮਗੜ੍ਹ ਆਪਣੀ ਪਤਨੀ ਬਲਵਿੰਦਰ ਕੌਰ ਸਾਬਕਾ ਐਮ.ਸੀ. ਅਤੇ ਆਮ ਆਦਮੀ ਪਾਰਟੀ ਜਗਮੇਲ ਸਿੰਘ ਤਹਿਸੀਲਦਾਰ ਤੇ ਡਾ. ਸੁਖਮੰਦਰ ਸਿੰਘ ਸਰਾਂ (ਆਮ ਆਦਮੀ ਪਾਰਟੀ) ਸਮੇਤ ਕਈ ਹੋਰ ਨੇਤਾ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ। ਪ੍ਰੋ. ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਹਲਕਾ ਮਲੋਟ ਵਿੱਚ ਕਾਂਗਰਸ ਪਾਰਟੀ ਨੂੰ ਮਜਬੂਤ ਕਰਨ ਲਈ ਸਮਰਥਨ ਮਿਲ ਰਿਹਾ ਹੈ।

ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅਕਾਲੀ ਦਲ ਤੇ ਆਪ ਪਾਰਟੀ ਤੋਂ ਵੱਡੀ ਗਿਣਤੀ ਵਿੱਚ ਲੀਡਰ ਸ਼ਾਮਿਲ ਹੋਣਗੇ। ਰਾਹੁਲ ਗਾਂਧੀ ਦੀ ਪੰਜਾਬ ਫੇਰੀ ਨੇ ਪੰਜਾਬ ਕਾਂਗਰਸ ਨੂੰ ਇੱਕ ਵਾਰ ਫਿਰ ਤੋਂ ਮਜ਼ਬੂਤ ਕਰ ਦਿੱਤਾ ਹੈ ।ਪ੍ਰੋ. ਰੂਬੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਹਨੇਰੀ ਚੱਲ ਰਹੀ ਹੈ ਜਿਹੜੀ ਕਿ ਦੂਸਰੀਆਂ ਪਾਰਟੀਆਂ ਨੂੰ ਜੜ੍ਹੋਂ ਉਖਾੜ ਦੇਵੇਗੀ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਿਹੜੇ ਸਤਿਕਾਰਯੋਗ ਲੀਡਰ ਸਾਹਿਬਾਨ ਜਾਂ ਵਰਕਰ ਸਾਹਿਬਾਨ ਸਾਡੀ ਕਾਂਗਰਸ ਪਾਰਟੀ ਵਿੱਚ ਆਏ ਹਨ ਅਸੀਂ ਉਨ੍ਹਾਂ ਦਾ ਤਹਿ-ਦਿਲੋਂ ਧੰਨਵਾਦ ਕਰਦੇ ਹਾਂ ਤੇ ਅੱਗੇ ਤੋਂ ਵੀ ਉਨ੍ਹਾਂ ਦੀਆਂ ਇੱਛਾਵਾਂ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗੇ।

Leave a Reply

Your email address will not be published. Required fields are marked *

Back to top button