District NewsMalout News

ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ਜਲਦੀ ਲਗਾਏ ਜਾਣਗੇ ਪੌਦੇ

ਮਲੋਟ:- ਸ਼ੁੱਭ ਕਰਮਨ ਫਾਊਡਏਸ਼ਨ ਅਤੇ ਦੇਸ਼ ਨਗਰ ਵੈੱਲਫੇਅਰ ਸੁਸਾਇਟੀ ਦੇ ਸੱਦੇ ਤੇ ਦਸ਼ਮੇਸ਼ ਹਰਿਆਵਲ ਲਹਿਰ ਦੇ ਤਹਿਤ ਆਉਣ ਵਾਲੇ ਬਰਸਾਤੀ ਮੌਸਮ ਵਿੱਚ ਜੱਥੇਬੰਦਕ ਢੰਗ ਨਾਲ ਪੌਦੇ ਲਗਾਉਣ ਦੀ ਰਣਨੀਤੀ ਘੜਨ ਵਾਸਤੇ ਸ਼੍ਰੀ ਮੁਕਤਸਰ ਸਾਹਿਬ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਂਵਾਂ ਦੀ ਭਰਵੀਂ ਅਤੇ ਪ੍ਰਭਾਵਸ਼ਾਲੀ ਇਕੱਤਰਤਾ ਸਟੇਡੀਅਮ ਵਿਖੇ ਹੋਈ। ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਵੱਲੋਂ ਸੰਵਾਦ ਰਚਾਉਦਿਆਂ ਜਿੱਥੇ ਪੌਦੇਂ ਲਗਾਉਣ ਨੂੰ ਇੱਕ ਲੋਕ ਲਹਿਰ ਬਨਾਉਣ, ਖੁਸ਼ੀ-ਗ਼ਮੀ ਦੇ ਸਮਿਆਂ ਤੇ ਰੁੱਖ ਲਗਾਉਣ, ਪਲਾਸਟਿਕ ਦੀ ਵਰਤੋਂ ਘੱਟ ਕਰਨ, ਵਾਤਾਵਰਨ ਵਿਰੋਧੀ ਗਤੀਵਿਧੀਆਂ ਜਿਵੇ ਕਿ ਪਟਾਖੇਂ, ਆਤਿਸ਼ਬਾਜੀ ਆਦਿ ਦੀ ਵਰਤੋਂ ਉੱਪਰ ਮੁਕੰਮਲ ਪਾਬੰਦੀ ਲਗਾਉਣ, ਇਸ ਲਹਿਰ ਨੂੰ ਘਰ-ਘਰ, ਗਲੀ-ਗਲੀ ਅਤੇ ਪਿੰਡ-ਪਿੰਡ ਪਹੁੰਚਾਉਣ ਤੇ ਜੋਰ ਦਿੱਤਾ। ਉੱਥੇ ਵੱਧ ਰਹੀ ਆਲਮੀ ਤਪਸ਼, ਦਰੱਖਤਾਂ ਦੀ ਅੱਨੇਵਾਹ ਕਟਾਈ, ਪਾਣੀ ਦੇ ਡਿੱਗਦੇ ਪੱਧਰ ਅਤੇ ਵਾਤਾਵਰਨ ਪ੍ਰਤੀ ਸਾਡੀਆਂ ਸਾਧਨ ਸੰਪੰਨ ਸੰਸਥਾਵਾਂ ਅਤੇ ਸਰਕਾਰਾਂ ਦੀ ਬੇਰੁਖੀ ਅਤੇ ਅਸੰਵੇਦਨਸ਼ੀਲਤਾ ਤੇ ਗਹਿਰੀ ਚਿੰਤਾ ਜਾਹਰ ਕੀਤੀ। ਹਾਜ਼ਰੀਨ ਵੱਲੋਂ ਭਵਿੱਖ ਵਿੱਚ ਸੁਮੱਚੇ ਪ੍ਰਸ਼ਾਸ਼ਨ, ਬੈਂਕਿੰਗ ਸੈਕਟਰ, ਉਦਯੋਗਪਤੀਆਂ, ਵਪਾਰੀ ਵਰਗ, ਆਮ ਲੋਕਾਂ ਅਤੇ ਸਾਰੀਆਂ ਰਾਜਸ਼ੀ ਧਿਰਾਂ ਨੂੰ ਸ਼ਾਮਿਲ ਕਰਨ, ਘੱਟੋ ਘੱਟ ਪੰਜ-ਪੰਜ ਪੌਦੇ ਲਗਾਉਣ, ਆਪਣੇ ਆਪਣੇ ਮੁਹੱਲਿਆਂ, ਪਿੰਡਾਂ, ਦਾਣਾ ਮੰਡੀ ਅਤੇ ਚੌਗਿਰਦੇ ਨੂੰ ਹਰਿਆ ਭਰਿਆ ਬਨਾਉਣ ਦਾ ਅਹਿਦ ਲਿਆ ਗਿਆ।

ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਭੁਪਿੰਦਰ ਸਿੰਘ ਚੜੇਵਾਨ, ਕੱਚਾ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਕਾਕਾ ਉੜਾਂਗ, ਅਗਜੈਕਟਿਵ ਮੈਂਬਰ ਸਰਦਾਰ ਦਾਰਾ ਸਿੰਘ, ਗੁਰੂ ਅੰਗਦ ਦੇਵ ਨਗਰ ਵੈਲੱਫੇਅਰ ਸੁਸਾਇਟੀ ਦੇ ਪ੍ਰਧਾਨ ਸਰਦਾਰ ਦਰਸ਼ਨ ਸਿੰਘ ਬਰਾੜ, ਕਾਨੂੰਗੋਂ ਯੂਨੀਅਨ ਦੇ ਪ੍ਰਧਾਨ ਸ਼੍ਰੀ ਸੁਖਦੇਵ ਮੁਹੰਮਦ, ਕਲੀਨ ਐਂਡ ਗਰੀਨ ਸੁਸਾਇਟੀ ਤੋਂ ਸ਼੍ਰੀ ਤਰਸੇਮ ਗੋਇਲ, ਆਦੇਸ਼ ਨਗਰ ਵੈਲੱਫੇਅਰ ਸੁਸਾਇਟੀ ਤੋਂ ਕੁਲਦੀਪ ਸਿੰਘ ਚਹਿਲ, ਸੁਸਾਇਟੀ ਫਾਰ ਆਲ ਰਾਊਡ ਡਿਵੈਲਪਮੈਂਟ ਤੋਂ ਡਾ. ਗੁਰਤੇਜ ਸਿੰਘ ਢਿੱਲੋ, ਖੁਰਾਕ ਸਪਲਾਈ ਵਿਭਾਗ ਤੋਂ ਇੰਸਪੈਕਰਟਰ ਚਰਨਜੀਤ ਸਿੰਘ, ਵਣ ਵਿਭਾਗ ਤੋਂ ਸ. ਮਨਜਿੰਦਰ ਸਿੰਘ ਅਤੇ ਸ. ਤਰਸੇਮ ਸਿੰਘ ਘਾਰੂ, ਸ਼ੁਭ ਕਰਮਨ ਫਾਊਡੇਸ਼ਨ ਤੋਂ ਉਰਮਨਦੀਪ ਸਿੰਘ ਰਿੰਪਾਂ ਅਤੇ ਰਵਨੀਤ ਸਿੰਘ ਰਿੱਕੀ ਬਰਾੜ, ਯਾਦਵਿੰਦਰ ਸਿੰਘ ਯਾਦੂ ਐੱਮ.ਸੀ, ਡਾ. ਸੀਮਾ ਗੋਇਲ ਅਤੇ ਗੁਰਬਾਜ ਸਿੰਘ ਬੁੱਟਰ ਨੇ ਸੰਬੋਧਨ ਕੀਤਾ। ਮਨਦੀਪ ਸਿੰਘ ਨਿੱਪਾ ਨੇ ਆਏ ਹੋਏ ਵਾਤਾਵਰਨ ਪ੍ਰੇਮੀਆਂ ਦਾ ਧੰਨਵਾਦ ਕਿਤਾ। ਸਟੇਜ ਸੰਚਾਲਨ ਦੀ ਸੇਵਾ ਸ. ਗੁਰਨਿਸ਼ਾਨ ਸਿੰਘ ਹੇਅਰ ਨੇ ਬਾਖੂਬੀ ਨਿਭਾਈ। ਇਸ ਮੌਕੇ ਐਡਵੋਕੇਟ ਅਨਮੋਲ ਹੇਅਰ ਸੁਰਿੰਦਰ ਸਿੰਘ ਗਰੋਵਰ, ਪੂਰਨ ਸਿੰਘ, ਗੁਰਕੀਰਤ ਸਿੰਘ, ਮਾਸਟਰ ਪਰਮਿੰਦਰ ਸਿੰਘ, ਰੀਅਲ ਆਰਟ ਤੋਂ ਸ਼੍ਰੀ ਸ਼ਮਿੰਦਰ ਠਾਕੁਰ, ਉੱਘੇ ਸਮਾਜਸੇਵੀ ਅਨੁਰਾਗ ਸ਼ਰਮਾ, ਮਨੋਜ ਗੋਇਲ, ਸ਼ਿਵਦੀਪ ਬਰਾੜ ਆਦਿ ਹਾਜਰ ਸਨ।

Author : Malout Live

Leave a Reply

Your email address will not be published. Required fields are marked *

Back to top button