Malout News

ਲੋੜਵੰਦ ਬਜ਼ੁਰਗਾਂ ਦੇ ਮੁਫ਼ਤ ਆਪ੍ਰੇਸ਼ਨਾਂ ਲਈ ਡਾ .ਗਿੱਲ ਅਤੇ ਨਗਰ ਕੌਂਸਲ ਪ੍ਰਧਾਨ ਸ਼ੁੱਭਦੀਪ ਸਿੰਘ ਬਿੱਟੂ ਨੇ ਐਬੂਲੈਂਸ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਮਲੋਟ:- ਇਲਾਕੇ ਦੀ ਮੰਨੀ ਪ੍ਰਮੰਨੀ ਸੰਸਥਾ ਲੋਕ ਭਲਾਈ ਮੰਚ (ਰਜਿ.) ਮਲੋਟ ਅਤੇ Gagan Optics ਵੱਲੋਂ 21 ਅਗਸਤ ਨੂੰ ਅੱਖਾਂ ਦਾ ਵਿਸ਼ਾਲ ਮੁਫ਼ਤ ਚੈਕਅੱਪ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ ਸੀ। ਇਸ ਕੈਂਪ ਵਿੱਚ ਕਰੀਬ 100 ਮਰੀਜ਼ਾਂ ਨੂੰ ਚਿੱਟੇ ਮੋਤੀਏ ਦੇ ਆਪ੍ਰੇਸ਼ਨ ਲਈ ਚੁਣਿਆ ਗਿਆ ਸੀ। Gagan Optics ਟੈਲੀਫੋਨ ਐਕਸਚੇਂਜ ਕੋਲੋਂ ਡਾ.ਸੁਖਦੇਵ ਸਿੰਘ ਗਿੱਲ ਜ਼ਿਲ੍ਹਾ ਕੋਆਰਡੀਨੇਟਰ ਸਮੂਹ ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਜੱਥੇਬੰਦੀਆਂ, ਸ਼ੁੱਭਦੀਪ ਸਿੰਘ ਬਿੱਟੂ ਪ੍ਰਧਾਨ ਨਗਰ ਕੌਂਸਲ ਮਲੋਟ ਅਤੇ ਪ੍ਰਧਾਨ ਗੁਰਜੀਤ ਸਿੰਘ ਗਿੱਲ ਵੱਲੋਂ ਹਰੀ ਝੰਡੀ ਦੇ ਕੇ ਐਬੂਲੈਂਸ ਵੈਨ ਨੂੰ ਬਜ਼ੁਰਗਾਂ ਦੇ ਮੁਫ਼ਤ ਆਪ੍ਰੇਸ਼ਨ ਕਰਵਾਉਣ ਲਈ ਰਵਾਨਾ ਕੀਤਾ ਗਿਆ। ਇਸ ਦੌਰਾਨ ਡਾ. ਸੁਖਦੇਵ ਸਿੰਘ ਗਿੱਲ, ਪ੍ਰਧਾਨ ਗੁਰਜੀਤ ਸਿੰਘ ਗਿੱਲ ਅਤੇ ਗਗਨਦੀਪ ਸਮਾਜ ਸੇਵੀ ਨੇ ਕਿਹਾ ਕਿ P.G.I ਚੰਡੀਗੜ੍ਹ ਦੇ ਪ੍ਰਸਿੱਧ ਡਾ. ਗੌਰਵ ਗੁਪਤਾ (m.s ਆਈ ਸਰਜਨ) ਆਈ ਸਿਉਰ ਹਸਪਤਾਲ ਬਠਿੰਡਾ ਵਾਲੇ ਹਰੇਕ ਐਤਵਾਰ ਸਵੇਰੇ 8:00 ਵਜੇ ਤੋਂ 11:00 ਵਜੇ ਤੱਕ ਅੱਖਾਂ ਦੀ ਜਾਂਚ Gagan Optics ਮਲੋਟ ਵਿਖੇ ਕਰਨਗੇ। ਇਸ ਮੌਕੇ ਪ੍ਰਧਾਨ ਸਵਰਨ ਸਿੰਘ, ਬਾਬਾ ਇਕਬਾਲ ਸਿੰਘ ਭੀਟੀਵਾਲਾ, ਮਾ.ਦਰਸ਼ਨ ਲਾਲ ਕੌਂਸਲ ਸਰਪ੍ਰਸਤ, ਰਾਮ ਕ੍ਰਿਸ਼ਨ ਸ਼ਰਮਾ ਜਨ ਸਕੱਤਰ, ਗਗਨਦੀਪ ਸ਼ਰਮਾ, ਜੱਗਾ ਸਿੰਘ ਔਲਖ, ਨਰਿੰਦਰ ਸਿੰਘ ਢਿੱਲੋਂ, ਮੁਨੀਸ਼ ਸ਼ਰਮਾ, ਸੰਨੀ ਸੰਧੂ, ਦੁਰਗਾ ਰਾਣੀ ਆਦਿ ਮੈਂਬਰ ਮੌਜੂਦ ਸਨ।

Leave a Reply

Your email address will not be published. Required fields are marked *

Back to top button