Malout News
ਯੂਥ ਅਗਰਵਾਲ ਸਭਾ ਵੱਲੋਂ ਲਗਾਇਆ ਗਿਆ ਖੂਨਦਾਨ ਕੈਂਪ

ਮਲੋਟ :-ਯੂਥ ਅਗਰਵਾਲ ਸਭਾ ਵੱਲੋਂ ਸ਼੍ਰੀ ਕ੍ਰਿਸ਼ਨਾ ਮੰਦਰ ਮਲੋਟ ਵਿਖੇ ਬੀਤੇ ਦਿਨ ਸਵੇਰੇ 9 ਤੋਂ ਦੁਪਹਿਰ 3 ਵਜੇ ਤੱਕ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ‘ਚ ਬਹੁਤ ਵੱਡੀ ਗਿਣਤੀ ‘ਚ ਲੋਕਾਂ ਵੱਲੋਂ 48 ਯੂਨਿਟ ਖ਼ੂਨਦਾਨ ਕੀਤਾ ਗਿਆ। ਸਭਾ ਦੇ ਮੈਂਬਰਾਂ ਨੋਨੀ ਗਰਗ ਅਤੇ ਵਿਨੋਦ ਕੁਮਾਰ ਗੋਇਲ ਨੇ ਦੱਸਿਆ ਕਿ ਖ਼ੂਨਦਾਨ ਦੌਰਾਨ ਇਕੱਤਰ ਕੀਤੇ ਗਏ ਯੂਨਿਟ ਸਰਕਾਰੀ ਹਸਪਤਾਲ ਮਲੋਟ ਵਿਖੇ ਜਮਾਂ ਕਰਵਾ ਦਿੱਤੇ ਗਏ ਹਨ। ਇਸ ਮੌਕੇ ਬਿੱਟੂ ਗੋਇਲ, ਸਤੀਸ਼ ਗਰਗ, ਟਿੰਕਾ ਗਰਗ, ਨੋਨੀ ਗਰਗ, ਵਿਨੋਦ ਗੋਇਲ, ਹੈਰੀ ਸਿੰਗਲਾ, ਮੰਗਤ ਰਾਏ ਗਰਗ, ਭਾਰਤ ਭੂਸ਼ਨ ਗਰਗ ਨੇ ਸਮੂਹ ਅਗਰਵਾਲ ਸਭਾ ਅਤੇ ਪਰਿਵਾਰਾਂ ਦਾ ਇਸ ਕੈਂਪ ‘ਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ ।