Punjab

ਸ਼ਹੀਦ ਸਿਪਾਹੀ ਬਲਕਰਨ ਸਿੰਘ ਦੀ ਯਾਦ ਵਿੱਚ ਜਿਲ੍ਹਾ ਪੁਲਿਸ ਵੱਲੋਂ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ

ਗਿੱਦੜਬਾਹਾ:- ਥਾਣਾ ਗਿੱਦੜਬਾਹਾ ਤੋਂ ਐੱਸ.ਆਈ ਰਮਨਜੀਤ ਕੌਰ, ਏ.ਐੱਸ.ਆਈ ਅਮ੍ਰਿਤਪਾਲ ਸਿੰਘ ਅਤੇ ਨਸ਼ਾ ਵਿਰੋਧੀ ਚੇਤਨਾ ਯੁਨਿਟ ਦੇ ਇੰਚਾਰਜ ਐੱਸ.ਆਈ ਗੁਰਾਂਦਿਤਾ ਸਿੰਘ, ਏ.ਐੱਸ.ਆਈ ਕਾਸਮ ਅਲੀ ਸਿਪਾਹੀ ਗੁਰਮੀਤ ਸਿੰਘ ਵੱਲੋਂ ਸ਼ਹੀਦ ਸਿਪਾਹੀ ਬਲਕਰਨ ਸਿੰਘ ਨੰਬਰ 1330/BTI ਵਾਸੀ ਪਿੰਡ ਫਕਰਸਰ ਜੋ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਫਕਰਸਰ ਵਿੱਚ ਪੜਦੇ ਸਨ ਉਹਨਾਂ ਦੀ ਯਾਦ ਵਿੱਚ ਇਸ ਸਕੂਲ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ । ਜਿਸ ਵਿੱਚ ਪੁਲਿਸ ਅਫਸਰ, ਰਿਟਾਇਰਡ ਪੁਲਿਸ ਅਫਸਰ, ਆਮ ਦਿੱਤੀ ਗਈ । ਇਸ ਮੌਕੇ ਵਿਸ਼ੇਸ਼ ਤੋਰ ਤੇ ਸ਼ਹੀਦ ਦੀ ਪਤਨੀ ਛਿੰਦਰਪਾਲ ਕੌਰ, ਪੁੱਤਰ ਗੁਰਪ੍ਰੀਤ ਸਿੰਘ ਅਤੇ ਨੂੰਹ ਰਮਨਦੀਪ ਕੌਟ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਗੁਰਵਿੰਦਰਪਾਲ ਸਿੰਘ, ਸਰਪੰਚ ਕੌਰ ਸਿੰਘ, ਸਮਾਜ ਸੇਵੀ ਜੱਗਾ ਸਿੱਘ ਅਤੇ ਸਮੂਹ ਪੰਚਾਇਤ ਹਾਜ਼ਰ ਸੀ।

Leave a Reply

Your email address will not be published. Required fields are marked *

Back to top button