District News

ਨਹਿਰੂ ਯੁਵਾ ਕੇਂਦਰ ਵਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਭਾਸ਼ਣ ਮੁਕਾਬਲੇ

ਸ੍ਰੀ ਮੁਕਤਸਰ ਸਾਹਿਬ:- ਜ਼ਿਲਾ ਯੂਥ ਕੁਆਰਡੀਨੇਟਰ ਸ. ਸਰਬਜੀਤ ਸਿੰਘ ਬੇਦੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਹਿਰੂ ਯੁਵਾ ਕੇਂਦਰ, ਸ੍ਰੀ ਮੁਕਤਸਰ ਸਾਹਿਬ ਵਲੋਂ ਜ਼ਿਲਾ ਪੱਧਰੀ ਭਾਸਣ ਮੁਕਾਬਲੇ ਕਰਵਾਏ ਗਏ। ਇਹ ਭਾਸ਼ਣ ਮੁਕਾਬਲੇ ਪ੍ਰੋਗਰਾਮ ਕੁਆਰਡੀਨੇਟਰ ਸ: ਸਵਰਨਜੀਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਸੇਂਟ ਸਹਾਰਾ ਕਾਲਜ ਆਫ ਐਜੂਕੇਸ਼ਨ ਸ੍ਰੀ ਮੁਕਤਸਰ ਸਾਹਿਬ ਵਿੱਚ ਕਰਵਾਏ ਗਏ, ਜਿਸ ਵਿੱਚ ਅਲੱਗ-ਅਲੱਗ ਕਾਲਜ ਦੇ ਨੌਜਵਾਨਾਂ ਨੇ ਭਾਗ ਲਿਆ। ਇਸ ਦੌਰਾਨ ਸੰਦੀਪ ਕਟਾਰੀਆ ਪ੍ਰਿੰਸੀਪਲ ਸੇਂਟ ਸਹਾਰਾ ਕਾਲਜ ਆਫ ਐਜੂਕੇਸ਼ਨ, ਡਾ ਨਵਦੀਪ ਕੌਰ ਗਿੱਲ ਪਿ੍ਰੰਸੀਪਲ ਮੁਕਤੀਸਰ ਕਾਲਜ ਆਫ ਐਜੂਕੇਸ਼ਨ ਅਤੇ ਮੈਡਮ ਰਾਜਵੀਰ ਕੌਰ ਸੇਂਟ ਸਹਾਰਾ ਨਰਸਿੰਗ ਐਂਡ ਐਜੂਕੇਸ਼ਨ ਕਾਲਜ ਨੇ ਜੱਜਾਂ ਦੀ ਭੂਮਿਕਾ ਨਿਭਾਈ। ਇਸ ਮੁਕਾਬਲੇ ਦੌਰਾਨ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕਰਨ ਵਾਲੇ ਪ੍ਰਤੀਭਾਗੀਆਂ ਨੂੰ ਕ੍ਰਮਵਾਰ 5000, 2000 ਅਤੇ 1000 ਰੁਪਏ ਦੀ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਜੇਤੂ ਨੌਜਵਾਨਾਂ ਦੇ ਨਾਮ ਇਸ ਤਰਾਂ ਹਨ ਚੈਰਿਸ਼ ਜੈਨ, ਸ਼ੀਤਲ ਅਤੇ ਪਿ੍ਰਯੰਕਾ। ਇਸ ਸਮੇਂ ਸੇਂਟ ਸਹਾਰਾ ਕਾਲਜ ਦਾ ਸਮੂਹ ਸਟਾਫ਼ ਅਤੇ ਨਹਿਰੂ ਯੁਵਾ ਕੇਂਦਰ ਦੇ ਸਮੂਹ ਵਲੰਟੀਅਰ ਹਾਜਰ ਸਨ।

Leave a Reply

Your email address will not be published. Required fields are marked *

Back to top button