ਚੰਡੀਗੜ੍ਹ ਪੀ.ਜੀ.ਆਈ ’ਚ ਫਿਜ਼ੀਕਲ OPD ਦੀ ਸਰਵਿਸ ਵਧੀ
ਮਲੋਟ(ਚੰਡੀਗੜ੍ਹ):- ਪੀ.ਜੀ.ਆਈ ਅੱਜ ਤੋਂ ਆਪਣੀ ਫਿਜ਼ੀਕਲ ਓ.ਪੀ.ਡੀ ਦੀ ਸਰਵਿਸ ਹੋਰ ਵਧਾਉਣ ਜਾ ਰਿਹਾ ਹੈ। ਕੋਵਿਡ ਦੇ ਮਾਮਲਿਆਂ ਵਿੱਚ ਲਗਾਤਾਰ ਹੋ ਰਹੀ ਕਮੀ ਨੂੰ ਵੇਖਦਿਆਂ ਇਹ ਫ਼ੈਸਲਾ ਲਿਆ ਗਿਆ ਹੈ। ਪੀ.ਜੀ.ਆਈ ਮੁਤਾਬਿਕ ਫਿਜ਼ੀਕਲ ਓ.ਪੀ.ਡੀ ਵਿੱਚ ਜ਼ਿਆਦਾ ਮਰੀਜ਼ ਆ ਰਹੇ ਹਨ, ਜਿਸ ਨੂੰ ਵੇਖਦਿਆਂ ਟੈਲੀ ਕੰਸਲਟੇਸ਼ਨ ਦੀਆਂ ਸੇਵਾਵਾਂ ਨੂੰ ਘੱਟ ਕੀਤਾ ਜਾ ਰਿਹਾ ਹੈ। 21 ਫਰਵਰੀ ਤੋਂ ਪੀ.ਜੀ.ਆਈ ਨੇ ਆਪਣੀ ਫਿਜ਼ੀਕਲ ਓ.ਪੀ.ਡੀ ਦੀ ਸਰਵਿਸ ਸ਼ੁਰੂ ਕੀਤੀ ਸੀ। ਹਾਲਾਂਕਿ ਪੀ.ਜੀ.ਆਈ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਟੈਲੀ ਕੰਸਲਟੇਸ਼ਨ ਦੀਆਂ ਸੇਵਾਵਾਂ ਅਪਨਾਉਣ। ਪੀ.ਜੀ.ਆਈ ਨੇ ਫ਼ੈਸਲਾ ਲਿਆ ਹੈ ਕਿ ਪੀ.ਜੀ.ਆਈ ਦੇ ਸਾਰੇ ਵਿਭਾਗ ਆਪਣੇ ਸਟਾਫ਼ ਨੂੰ ਫਿਜ਼ੀਕਲ ਓ.ਪੀ.ਡੀ ਲਈ ਇਸਤੇਮਾਲ ਕਰਨਗੇ, ਤਾਂ ਕਿ ਬਿਹਤਰ ਢੰਗ ਨਾਲ ਇਸ ਓ.ਪੀ.ਡੀ ਨੂੰ ਚਲਾਇਆ ਜਾ ਸਕੇ।
ਪੀ.ਜੀ.ਆਈ ਦੇ ਇਸ ਹੁਕਮ ਤੋਂ ਬਾਅਦ ਹੁਣ 7 ਮਾਰਚ ਤੋਂ ਨਿਊ ਓ.ਪੀ.ਡੀ ਵਿਚਲੀ ਫਿਜ਼ੀਕਲ ਓ.ਪੀ.ਡੀ ਵਿਚ ਰਜਿਸਟ੍ਰੇਸ਼ਨ ਦਾ ਸਮਾਂ ਸਵੇਰੇ 8 ਤੋਂ 10 ਹੋਵੇਗਾ। ਈ.ਐੱਨ.ਟੀ ਅਤੇ ਫੇਫੜਿਆਂ ਦੇ ਕੈਂਸਰ ਕਲੀਨਿਕ ਦੀ ਟੈਲੀ ਕੰਸਲਟੇਸ਼ਨ ਸਵੇਰੇ ਸਾਢੇ 10 ਤੋਂ ਸਾਢੇ 11 ਵਜੇ ਤੱਕ ਹੋਵੇਗੀ। ਐਡਵਾਂਸ ਪੈਡੀਐਟ੍ਰਿਕ ਸੈਂਟਰ ਦੀ ਫਿਜ਼ੀਕਲ ਓ.ਪੀ.ਡੀ ਦਾ ਸਮਾਂ ਸਵੇਰੇ 8 ਵਜੇ ਤੋਂ ਸਵੇਰੇ 11 ਵਜੇ ਤੱਕ। ਇਸ ਵਿਚ ਪੈਡੀਐਟ੍ਰਿਕ ਮੈਡੀਸਨ, ਪੈਡੀਆਟ੍ਰਿਕ ਸਰਜਰੀ ਅਤੇ ਪੈਡੀਆਟ੍ਰਿਕ ਆਰਥੋਪੈਡਿਕਸ ਸ਼ਾਮਿਲ ਹੈ। ਪੈਡੀਐਟ੍ਰਿਕ ਮੈਡੀਸਨ ਅਤੇ ਸਰਜਰੀ ਦੀ ਟੈਲੀ ਕੰਸਲਟੇਸ਼ਨ ਵੈੱਬਪੋਨਲ ’ਤੇ ਹੋਵੇਗੀ, ਜਦੋਂ ਕਿ ਆਰਥੋਪੈਡਿਕਸ ਦੀ ਟੈਲੀ ਕੰਸਲਟੇਸ਼ਨ ਬੰਦ ਕਰ ਦਿੱਤੀ ਗਈ ਹੈ। ਐਡਵਾਂਸ ਕਾਰਡੀਅਕ ਸੈਂਟਰ ਵਿੱਚ ਕਾਰਡੀਓਲਾਜੀ ਅਤੇ ਸੀ.ਟੀ.ਵੀ.ਐੱਸ.ਓ.ਪੀ.ਡੀ ਦੀ ਰਜਿਸਟਰੇਸ਼ਨ ਸਵੇਰੇ 8 ਤੋਂ ਸਵੇਰੇ 10 ਵਜੇ ਤੱਕ ਹੋਵੇਗੀ। ਕਾਰਡੀਓਲਾਜੀ ਦੀ ਟੈਲੀ ਕੰਸਲਟੇਸ਼ਨ ਸਵੇਰੇ ਸਾਢੇ 10 ਤੋਂ ਸਵੇਰੇ ਸਾਢੇ 11 ਵਜੇ ਤੱਕ ਹੋਵੇਗੀ। ਸੀ.ਟੀ.ਵੀ.ਐੱਸ ਦੀ ਟੈਲੀ ਕੰਸਲਟੇਸ਼ਨ ਬੰਦ ਕਰ ਦਿੱਤੀ ਗਈ ਹੈ।