District NewsMalout News

ਦਸ਼ਮੇਸ਼ ਬੀ.ਐੱਡ.ਕਾਲਜ ਬਾਦਲ ਵਿੱਚ ਵਿਸ਼ੇਸ਼ ਲੈੱਕਚਰ ਦਾ ਹੋਇਆ ਆਯੋਜਨ

ਮਲੋਟ (ਪਵਨ ਨੰਬਰਦਾਰ): ਦਸ਼ਮੇਸ਼ ਗਰਲਜ਼ ਕਾਲਜ ਆਫ਼ ਐਜੂਕੇਸ਼ਨ ਬਾਦਲ ਵਿੱਚ ਵਿਸ਼ੇਸ਼ ਲੈੱਕਚਰ ਕਰਵਾਇਆ ਗਿਆ। ਇਸ ਦੌਰਾਨ ਕਾਲਜ ਦੀ ਪ੍ਰਿੰਸੀਪਲ ਡਾ. ਵਨੀਤਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਵਿਦਿਆਰਥੀਆਂ ਦੀ ਵਿੱਦਿਅਕ ਜ਼ਰੂਰਤਾਂ ਅਤੇ ਵਧੇਰੇ ਜਾਣਕਾਰੀ ਲਈ ਕਾਲਜ ਵੱਲੋਂ ‘ਵਿਵਹਾਰ ਦੀ ਸਮਝ’ ਵਿਸ਼ੇ ਤੇ ਵਿਸ਼ੇਸ਼ ਲੈੱਕਚਰ ਕਰਵਾਇਆ ਗਿਆ। ਇਸ ਲੈੱਕਚਰ ਲਈ ਮੁੱਖ ਬੁਲਾਰੇ ਦੇ ਤੌਰ ਤੇ ਡਾ. ਤ੍ਰਿਲੋਕ ਬੰਧੂ, ਪ੍ਰਿੰਸੀਪਲ ਖਾਲਸਾ ਕਾਲਜ ਆਫ਼ ਐਜ਼ੂਕੇਸ਼ਨ ਸ਼੍ਰੀ ਮੁਕਤਸਰ ਸਾਹਿਬ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਡਾ.ਐੱਸ.ਐੱਸ ਸੰਘਾ ਪ੍ਰਿੰਸੀਪਲ ਦਸ਼ਮੇਸ਼ ਗਰਲਜ਼ ਕਾਲਜ ਬਾਦਲ ਵੱਲੋਂ ਡਾ. ਬੰਧੂ ਬਾਰੇ ਜਾਣ-ਪਛਾਣ ਕਰਵਾਈ ਗਈ ਅਤੇ ਜੀ ਆਇਆ ਕਿਹਾ ਗਿਆ। ਇਸ ਦੌਰਾਨ ਡਾ. ਬੰਧੂ ਨੇ ਆਪਣੇ ਭਾਸ਼ਣ ਵਿੱਚ ਮਾਨਵੀ ਵਿਵਹਾਰ ਦੀ ਮੌਲਿਕ ਸਮਝ ਸਾਂਝੀ ਕਰਦੇ ਹੋਏ ਖਾਸ ਤੌਰ ਤੇ ਸਵੇਂ ਦੇ ਵਿਵਹਾਰ ਦੀ ਸਮਝ ਦੀ ਗੱਲ ਕੀਤੀ।

ਉਹਨਾਂ ਬਾਹਰੀ ਅਤੇ ਅੰਦਰੂਨੀ ਵਿਵਹਾਰਾਂ ਤੋਂ ਗੱਲ ਸ਼ੁਰੂ ਕਰਦੇ ਹੋਏ, ਵਿਸ਼ੇਸ਼ ਤੌਰ ਤੇ ਵਿਵਹਾਰ ਦੀ ਸਮਝ ਦਾ ਵਿਦਿਆਰਥੀ-ਅਧਿਆਪਕਾ ਦੀ ਆਪਣੇ ਕੈਰੀਅਰ ਚੋਣ ਅਤੇ ਪੜ੍ਹਾਈ ਤੇ ਪੈਣ ਵਾਲੇ ਪ੍ਰਭਾਵਾਂ ਦੀ ਗੱਲ ਕੀਤੀ। ਡਾ. ਬੰਧੂ ਨੇ ਵਿਅਕਤੀ ਦੀਆਂ ਆਪਣੀਆਂ ਖਸਲਤਾਂ ਦੇ ਆਧਾਰ ਤੇ ਵਿਅਕਤੀ ਦੇ ਵਿਹਾਰ ਨੂੰ ਚਾਰ ਵਰਗਾ ਵਿੱਚ ਵੰਡ ਕੇ ਕੀਤੀ। ਉਹਨਾਂ ਵਿਦਿਆਰਥੀਆਂ ਨੂੰ ਆਪਣੀਆਂ ਉਹਨਾਂ ਯੋਗਤਾਵਾਂ ਅਤੇ ਸੰਤਾਨਾਵਾਂ ਨੂੰ ਪਹਿਚਾਨਣ ਦੀ ਗੱਲ ਕੀਤੀ ਜਿਹਨਾਂ ਬਾਰੇ ਉਹ ਆਪ ਵੀ ਅਣਜਾਣ ਹਨ। ਇਸ ਭਾਸ਼ਣ ਦੇ ਅੰਤ ਵਿੱਚ ਵਿਦਿਆਰਥੀਆਂ ਦੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਗਏ। ਭਾਸ਼ਣ ਦੀ ਸਮਾਪਤੀ ਤੋਂ ਬਾਅਦ ਡਾ. ਵਨੀਤਾ ਵੱਲੋਂ ਮੁੱਖ ਵਕਤਾ ਡਾ. ਬੰਧੂ ਦਾ ਧੰਨਵਾਦ ਕੀਤਾ ਗਿਆ। ਡਾ. ਸੰਘਾ, ਡਾ. ਵਨੀਤਾ ਅਤੇ ਸਮੂਹ ਦਸ਼ਮੇਸ਼ ਗਰਲਜ਼ ਕਾਲਜ ਆਫ਼ ਐਜੂਕੇਸ਼ਨ ਬਾਦਲ ਦੇ ਸਟਾਫ ਵੱਲੋਂ ਡਾ. ਤ੍ਰਿਲੋਕ ਬੰਧੂ ਨੂੰ ਯਾਦਗਾਰੀ ਚਿੰਨ੍ਹ ਦਿੱਤਾ ਗਿਆ।

Author: Malout Live

Back to top button