ਡੀ. ਏ. ਵੀ. ਕਾਲਜ, ਮਲੋਟ ਵਿਖੇ ਲੇਖ ਮੁਕਾਬਲਾ ਕਰਵਾਇਆ

ਮਲੋਟ :- ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਵੇਂ ਜਨਮ ਦਿਵਸ ਨੂੰ ਸਮਰਪਿਤ, ਡੀ. ਏ. ਵੀ. ਕਾਲਜ, ਮਲੋਟ ਦੇ ਅੰਗ੍ਰੇਜ਼ੀ ਵਿਭਾਗ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਅਨੌਖਾ ਯੋਗਦਾਨ ਵਿਸ਼ ਤੇ ਲੇਖ ਮੁਕਾਬਲੇ ਦਾ ਆਯੋਜਨ ਕੀਤਾ। 50 ਤੋਂ ਵੱਧ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਉਨ੍ਹਾਂ ਦੀ ਪ੍ਰਤਿਭਾ ਦਾ ਮੁਲਾਂਕਣ ਪ੍ਰੋ: ਹੰਸਰਾਜ ਮਦਨਪੋਤਰਾ, ਅੰਗ੍ਰੇਜ਼ੀ ਵਿਭਾਗ ਦੇ ਸੇਵਾਮੁਕਤ ਮੁੱਖੀ, ਸ੍ਰੀਮਤੀ ਰਿੰਪੂ, ਅੰਗਰੇਜ਼ੀ ਵਿਭਾਗ ਦੀ ਮੁੱਖੀ ਅਤੇ ਸ੍ਰੀ ਗੁਰਪ੍ਰੀਤ ਸਿੰਘ ਨੇ ਕੀਤਾ। ਮੁਕਾਬਲੇ ਵਿਚ ਗਾਇਤਰੀ, ਬੀ.ਏ. ਭਾਗ ਪਹਿਲਾ ਨੇ ਪਹਿਲਾ ਸਥਾਨ, ਜੈਨੀਫਰ, ਬੀ.ਏ. ਭਾਗ ਪਹਿਲਾ ਨੇ ਦੂਜਾ ਸਥਾਨ ਅਤੇ ਕਪਿਲ, ਬੀ.ਏ. ਭਾਗ ਪਹਿਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਪ੍ਰਿੰਸੀਪਲ ਡਾ: ਏਕਤਾ ਖੋਸਲਾ ਨੇ ਵਿਦਿਆਰਥੀਆਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ।