ਡੀ.ਏ.ਵੀ. ਕਾਲਜ, ਮਲੋਟ ਵਿਚ ਹੈਲਥ ਜ਼ੋਨ ਜਿਮ ਦਾ ਉਦਘਾਟਨ
ਮਲੋਟ :- ਡੀ.ਏ.ਵੀ. ਕਾਲਜ, ਮਲੋਟ ਵਿੱਚ ਬੁੱਧਵਾਰ 16 ਦਸੰਬਰ 2020 ਨੂੰ ਸਾਰੇ ਉੱਨਤ ਉਪਕਰਣਾਂ ਅਤੇ ਸਹੂਲਤਾਂ ਨਾਲ ਲੈਸ ਹੈਲਥ ਜ਼ੋਨ ਜਿਮ ਦੀ ਸ਼ੁਰੂਆਤ ਕੀਤੀ ਗਈ। ਰਸਮੀ ਉਦਘਾਟਨ ਚੇਅਰਮੈਨ ਲੋਕਲ ਕਮੇਟੀ ਸ਼੍ਰੀ ਕੇ.ਕੇ ਛਾਬੜਾ ਜੀ ਨੇ ਕੀਤਾ। ਇਸ ਜਿਮ ਵਿੱਚ ਵੇਟ ਟ੍ਰੇਨਿੰਗ, ਬਾਡੀ ਬਿਲਡਿੰਗ, ਮਸਾਜਰ, ਫਿਟਨੈਸ, ਲਚਕਤਾ ਅਤੇ ਕਾਰਡਿਓ ਟ੍ਰੇਨਿੰਗ ਦੀ ਸਹੂਲਤ ਉਪਲਬੱਧ ਕਰਾਈ ਜਾ ਰਹੀ ਹੈ। ਇਹ ਸਹੂਲਤਾਂ ਸਟਾਫ, ਵਿਦਿਆਰਥੀਆਂ ਅਤੇ ਖੇਤਰ ਨਿਵਾਸੀਆਂ ਲਈ ਵੀ ਖੁੱਲੀਆਂ ਹਨ। ਸਾਰੇ COVID-19 ਮਾਪਦੰਡਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਜਿਸ ਵਿੱਚ ਨਿਯਮਤ ਸੈਨੇਟਾਈਜੇਸ਼ਨ, ਸਮਾਜਕ ਦੂਰੀ ਅਤੇ ਮਾਸਕਿੰਗ ਆਦਿ ਸ਼ਾਮਲ ਹਨ।
ਦੁਪਹਿਰ ਵੇਲੇ ਔਰਤਾਂ ਲਈ ਵਿਸ਼ੇਸ਼ ਸਮੇਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਦੱਸਿਆ ਕਿ ਹੁਣ ਲੋਕ ਸਿਹਤ ਪ੍ਰਤੀ ਸੁਚੇਤ ਹਨ, ਇਸ ਲਈ ਉਨ੍ਹਾਂ ਨੂੰ ਵਧੀਆ ਕੁਆਲਟੀ ਜਿਮ ਦੀ ਉਪਯੋਗਿਤਾ ਸਮੇਂ ਦੀ ਲੋੜ ਹੈ। ਡਾ: ਮੁਕਤਾ ਮੁਤਨੇਜਾ, ਨੋਡਲ ਅਧਿਕਾਰੀ ਕਮਿਊਨਿਟੀ ਕਾਲਜ ਨੇ ਦੱਸਿਆ ਕਿ ਇਹ ਜਿਮ ਕਾਲਜ ਅਤੇ ਖੇਤਰ ਲਈ ਇੱਕ ਸੰਪਤੀ ਸਾਬਤ ਹੋਵੇਗਾ। ਇਸ ਮੌਕੇ ਐਲ.ਸੀ. ਮੈਂਬਰ ਸ੍ਰੀ ਰਵੀ ਛਾਬੜਾ ਨੇ ਕਾਲਜ ਸਟਾਫ ਅਤੇ ਮੈਡਮ ਪ੍ਰਿੰਸੀਪਲ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਦਘਾਟਨ ਸਮਾਰੋਹ ਵਿੱਚ ਸਟਾਫ ਸੱਕਤਰ ਡਾ: ਬ੍ਰਹਮਾ ਵੇਦ ਸ਼ਰਮਾ, ਮੈਡਮ ਇਕਬਾਲ ਕੌਰ, ਐਚ.ਓ.ਡੀ. ਸਰੀਰਕ ਸਿਖਿਆ ਵਿਭਾਗ ਅਤੇ ਸ਼੍ਰੀ ਰਾਜ ਡੂਮਰਾ ਵੀ ਮੌਜੂਦ ਸਨ।