Punjab

ਹਲਕਾ ਮੁਕੇਰੀਆਂ ਤੋਂ ਕਾਂਗਰਸੀ ਵਿਧਾਇਕ ਰਜਨੀਸ਼ ਬੱਬੀ ਦਾ ਪੀ.ਜੀ.ਆਈ ਵਿਖੇ ਹੋਇਆ ਦਿਹਾਂਤ

ਹਲਕਾ ਮੁਕੇਰੀਆਂ ਤੋਂ ਕਾਂਗਰਸ ਦੇ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦਾ ਅੱਜ ਦਿਹਾਂਤ ਹੋ ਗਿਆ ਹੈ। ਉਨ੍ਹਾਂ ਅੱਜ ਸਵੇਰੇ 3 ਕੁ ਵਜੇ ਆਖ਼ਰੀ ਸਾਹ ਲਿਆ ਹੈ।ਉਹ 58 ਸਾਲਾਂ ਦੇ ਸਨ। ਮਿਲੀ ਜਾਣਕਾਰੀ ਅਨੁਸਾਰ ਵਿਧਾਇਕ ਰਜਨੀਸ਼ ਬੱਬੀ ਪਿਛਲੇ ਕਾਫ਼ੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਤੇ ਚੰਡੀਗੜ੍ਹ ਸਥਿਤ ਪੀ.ਜੀ.ਆਈ ਵਿਖੇ ਜ਼ੇਰੇ ਇਲਾਜ ਸਨ ,ਜਿਥੇ ਉਨ੍ਹਾਂ ਦਾ ਅੱਜ ਪੀ.ਜੀ.ਆਈ. ਚੰਡੀਗੜ੍ਹ ਵਿਖੇ ਦਿਹਾਂਤ ਹੋ ਗਿਆ ਹੈ।  ਰਜਨੀਸ਼ ਕੁਮਾਰ ਬੱਬੀ ਲਗਾਤਾਰ ਦੋ ਵਿਧਾਨ ਸਭਾ ਚੋਣਾਂ ਵਿਚ ਮੁਕੇਰੀਆਂ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ। ਉਹ ਮਰਹੂਮ ਡਾ. ਕੇਵਲ ਕਿਸ਼ਨ ਸਾਬਕਾ ਖ਼ਜ਼ਾਨਾ ਮੰਤਰੀ ਪੰਜਾਬ ਦੇ ਸਪੁੱਤਰ ਸਨ। ਉਹ ਆਪਣੇ ਪਿੱਛੇ ਪਤਨੀ ਸ੍ਰੀਮਤੀ ਇੰਦੂ ਅਤੇ ਦੋ ਪੁੱਤਰ ਤੇ ਇੱਕ ਧੀ ਛੱਡ ਗਏ ਹਨ।

Leave a Reply

Your email address will not be published. Required fields are marked *

Back to top button