ਸਿਵਲ ਸਰਜਨ ਡਾ. ਰੰਜੂ ਸਿੰਗਲਾ ਨੇ ਸੀ.ਐੱਚ.ਸੀ ਆਲਮਵਾਲਾ ਦਾ ਕੀਤਾ ਦੌਰਾ
ਮਲੋਟ: ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਸੀ.ਐੱਚ.ਸੀ ਆਲਮਵਾਲਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਹਸਪਤਾਲ ਦਾ ਦੌਰਾ ਕਰਨ ਉਪਰੰਤ ਜਿੱਥੇ ਵੀ ਕੋਈ ਕਮੀ ਪੇਸ਼ੀ ਸੀ, ਉਸ ਨੂੰ ਦੂਰ ਕਰਨ ਲਈ ਕਿਹਾ। ਉਨ੍ਹਾਂ ਵੱਲੋਂ ਹਸਪਤਾਲ ਦੀ ਸਮੁੱਚੀ ਕਾਰਗੁਜ਼ਾਰੀ ਬਾਰੇ ਸਮੂਹ ਸਟਾਫ ਨਾਲ ਮੀਟਿੰਗ ਕੀਤੀ ਗਈ ਅਤੇ ਹਸਪਤਾਲ ਦੀ ਵਿਵਸਥਾ ਨੂੰ ਹੋਰ ਵਧੀਆ ਢੰਗ ਨਾਲ ਚਲਾਉਣ ਲਈ ਕਈ ਤਰ੍ਹਾਂ ਦੇ ਸੁਝਾਅ ਦਿੱਤੇ। ਉਹਨਾਂ ਨੇ ਜੱਚਾ-ਬੱਚਾ ਵਾਰਡ ਅਤੇ ਓਟ ਸੈਂਟਰ, ੳ.ਪੀ.ਡੀ, ਸਬ-ਸੈਂਟਰ ਆਲਮਵਾਲਾ ਵਿਖੇ ਮਿਲ ਰਹੀ ਸਿਹਤ ਸਹੂਲਤਾਂ ਦੀ ਜਾਂਚ ਕੀਤੀ।
ਦਵਾਈਆਂ ਦੇ ਸਟੋਕ ਦੀ ਜਾਂਚ ਕਰਦੇ ਹੋਏ ਉਹਨਾਂ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਐਕਸਪਾਇਰੀ ਦਵਾਈਆਂ ਦੀ ਵਰਤੋਂ ਨਾ ਕੀਤੀ ਜਾਵੇ। ਇਸ ਦੌਰਾਨ ਉਹਨਾਂ ਨੇ ਮਰੀਜਾਂ ਨਾਲ ਵੀ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਕਿ ਮਰੀਜਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਆਉਣ ਦਿੱਤੀ ਜਾਵੇ। ਇਸ ਮੌਕੇ ਡਾ. ਸਿੰਪਲ ਕੁਮਾਰ, ਡਾ.ਅਰਪਨ ਸਿੰਘ, ਫਾਰਮੇਸੀ ਅਫਸਰ ਰਾਕੇਸ਼ ਕੁਮਾਰ ਗਿਰਧਰ, ਮਨੋਜ ਕੁਮਾਰ, ਬੀ.ਈ.ਈ ਹਰਮਿੰਦਰ ਕੌਰ, ਸਟਾਫ ਨਰਸ ਗੁਰਵੰਤ ਕੌਰ ਅਤੇ ਹੋਰ ਸਟਾਫ ਮੌਜੂਦ ਸੀ। Author: Malout Live