ਚੰਦਰਯਾਨ-2 ਦਾ ਧਰਤੀ ਨਾਲੋਂ ਸੰਪਰਕ ਟੁੱਟਣ ‘ਤੇ ਰੋਣ ਲੱਗੇ ਇਸਰੋ ਚੀਫ , ਭਾਵੁਕ ਮੋਦੀ ਨੇ ਗਲੇ ਲਗਾ ਕੇ ਦਿੱਤੀ ਹਿੰਮਤ

ਚੰਦਰਯਾਨ-2 ਦੀ ਅਸਫ਼ਲਤਾ ਨੇ ਇਸਰੋ ਚੀਫ ਅਤੇ ਨਰਿੰਦਰ ਮੋਦੀ ਦੋਨਾਂ ਨੂੰ ਭਾਵੁਕ ਕਰ ਦਿੱਤਾ।ਚੰਦਰਯਾਨ-2 ਦਾ ਧਰਤੀ ਨਾਲੋਂ ਸੰਪਰਕ ਟੁੱਟਣ ਨਾਲ ਮਾਯੂਸ ਇਸਰੋ ਚੀਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗਲੇ ਲੱਗ ਕੇ ਭਾਵੁਕ ਹੋ ਗਏ। ਪ੍ਰਧਾਨ ਮੰਤਰੀ ਨੇ ਇਸਰੋ ਚੀਫ ਕੈਲਾਸਵਦਿਵੋ ਸਿਵਾਨ ਦੀ ਪਿੱਠ ਥਾਪੜਦੇ ਹੋਏ ਉਨ੍ਹਾਂ ਦਾ ਹੌਂਸਲਾ ਵਧਾਇਆ।ਇਸ ਦੌਰਾਨ ਪੀ.ਐੱਮ.ਮੋਦੀ ਵੀ ਇਸ ਮੌਕੇ ‘ਤੇ ਭਾਵੁਕ ਨਜ਼ਰ ਆਏ ਹਨ। ਇਸਰੋ ਵੱਲੋਂ 22 ਜੁਲਾਈ ਨੂੰ ਪੁਲਾੜ ‘ਚ ਭੇਜੇ ਗਏ ਚੰਦਰਯਾਨ-2 ਦੇ ਲੈਂਡਰ ਵਿਕਰਮ ਦਾ ਸਾਫਟ ਲੈਂਡਿੰਗ ਤੋਂ ਐਨ ਪਹਿਲਾਂ ਇਸਰੋ ਨਾਲੋਂ ਸੰਪਰਕ ਟੁੱਟ ਗਿਆ ਹੈ। ਜਿਸ ਨਾਲ ਇਸਰੋ ਦੇ ਕੰਟਰੋਲ ਰੂਮ ਵਿਚ ਚਾਰੇ-ਪਾਸੇ ਸੰਨਾਟਾ ਫੈਲ ਗਿਆ।ਵਿਕਰਮ ਨੇ ਰਫ ਬਰੇਕਿੰਗ ਪੜਾਅ ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਸੀ ਪਰ ਜਦੋਂ ਉਹ ਚੰਦਰਮਾ ਤੋਂ ਸਿਰਫ 2.1 ਕਿੱਲੋਮੀਟਰ ਦੀ ਦੂਰੀ ‘ਤੇ ਸੀ ਤਾਂ ਉਸ ਦਾ ਇਸਰੋ ਦੇ ਸੈਂਟਰ ਨਾਲੋਂ ਸੰਪਰਕ ਟੁੱਟ ਗਿਆ।ਚੰਦਰਯਾਨ-2 ਦੇ ਲੈਂਡਰ ਵਿਕਰਮ ਨੇ ਰਾਤ 1.30 ਵਜੇ ਤੋਂ 2.30 ਵਿਚਾਲੇ ਚੰਨ ‘ਤੇ ਉਤਰਨਾ ਸੀ। ਪੀ.ਐੱਮ ਨਰਿੰਦਰ ਮੋਦੀ ਨੇ ਵਿਗਿਆਨੀਆਂ ਨੂੰ ਕਿਹਾ ਹੈ ਕਿ ਹਰ ਮੁਸ਼ਕਿਲ , ਹਰ ਸੰਘਰਸ਼ , ਹਰ ਕਠਿਨਾਈ ,ਸਾਨੂੰ ਕੁੱਝ ਸਿਖਾ ਕੇ ਜਾਂਦੀ ਹੈ ਅਤੇ ਕੁਝ ਨਵੇਂ ਆਵਿਸ਼ਕਾਰ , ਨਵੀਂ ਤਕਨਾਲੋਜੀ ਦੇ ਲਈ ਪ੍ਰੇਰਿਤ ਕਰਦੀ ਹੈ ਅਤੇ ਇਸ ਦੇ ਨਾਲ ਹੀ ਸਾਡੀ ਅੱਗੇਦੀ ਸਫ਼ਲਤਾ ਤੈਅ ਹੰਦੀ ਹੈ। ਉਨ੍ਹਾਂ ਕਿਹਾ ਕਿ ਗਿਆਨ ਦਾ ਜੇ ਸਭ ਤੋਂ ਵੱਡਾ ਅਧਿਆਪਕ ਕੋਈ ਹੈ ਤਾਂ ਉਹ ਵਿਗਿਆਨ ਹੈ।ਇਸਰੋ ਦੇ ਮਿਸ਼ਨ ਕੰਟ੍ਰੋਲ ਸੈਂਟਰ ਤਪ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿਚ ਕਿਹਾ,’ਅਸੀਂ ਸਬਕ ਲੈਣਾ ਹੈ ,ਸਿੱਖਣਾ ਹੈ ,ਅਸੀਂ ਜ਼ਰੂਰ ਸਫ਼ਲ ਹੋਵਾਂਗੇ ਅਤੇ ਕਾਮਯਾਬੀ ਸਾਡੇ ਹੱਥ ‘ਚ ਹੋਵੇਗੀ।