District NewsMalout News

ਚੱਕ ਗਿਲਜੇਵਾਲਾ ਵਿਖੇ 11ਵੀਂ ਕਲਾਸ ਦੇ ਵਿਦਿਆਰਥੀ ‘ਤੇ ਕਾਤਲਾਨਾ ਹਮਲਾ ਕਰਨ ‘ਤੇ 4 ਵਿਰੁੱਧ ਮਾਮਲਾ ਦਰਜ

ਮਲੋਟ (ਗਿੱਦੜਬਾਹਾ):- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਚੱਕ ਗਿਲਜੇਵਾਲਾ ਦੇ 11ਵੀਂ ਜਮਾਤ ਦੇ ਵਿਦਿਆਰਥੀ ‘ਤੇ ਕਲਾਸ ਵਿੱਚ ਪੜ੍ਹਾਈ ਦੌਰਾਨ ਕਾਤਲਾਨਾ ਹਮਲਾ ਕਰਨ ਦੇ ਦੋਸ਼ ਵਿੱਚ ਥਾਣਾ ਕੋਟਭਾਈ ਪੁਲਿਸ ਨੇ ਸਕੂਲ ਦੇ ਪ੍ਰਿੰਸੀਪਲ ਸੰਜੀਵ ਕੁਮਾਰ ਦੇ ਬਿਆਨਾਂ ‘ਤੇ ਚਾਰ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਪ੍ਰਿੰਸੀਪਲ ਸੰਜੀਵ ਕੁਮਾਰ ਨੇ ਦੱਸਿਆ ਕਿ ਸਕੂਲ ਦੇ 11ਵੀਂ ਜਮਾਤ ਦਾ ਵਿਦਿਆਰਥੀ ਰਵਿੰਦਰ ਸਿੰਘ ਪੁੱਤਰ ਜਸਕਰਨ ਸਿੰਘ ਵਾਸੀ ਪਿੰਡ ਸਮਾਘ ‘ਤੇ ਗੁਰਮੀਤ ਸਿੰਘ ਪੁੱਤਰ ਠਾਣਾ ਸਿੰਘ, ਹਰਦੀਪ ਸਿੰਘ ਪੁੱਤਰ ਰਾਜਾ ਸਿੰਘ, ਸੱਤਪਾਲ ਸਿੰਘ ਅਤੇ ਪਿੰਦੂ ਵਾਸੀਆਂ ਗਿਲਜੇਵਾਲਾ ਨੇ ਚੱਲਦੀ ਜਮਾਤ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਰਵਿੰਦਰ ਸਿੰਘ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਨ ਲੱਗੇ ਤਾਂ ਇਸੇ ਦੌਰਾਨ ਸਕੂਲ ਸਟਾਫ਼ ਨੇ ਉਕਤਾਨ ਦੋਸ਼ੀਆਂ ਨੂੰ ਕਾਬੂ ਕਰ ਲਿਆ ਅਤੇ ਇਨ੍ਹਾਂ ਪਾਸੋਂ ਤੇਜ਼ਧਾਰ ਹਥਿਆਰ ਖੋਹ ਲਏ, ਤਾਂ ਉਕਤਾਨ ਨੇ ਸਕੂਲ ਸਟਾਫ਼ ਨਾਲ ਧੱਕਾਮੁੱਕੀ ਤੇ ਗਾਲੀ ਗਲੋਚ ਕੀਤਾ, ਇਸ ਬਾਰੇ ਹਮਲੇ ਦੀ ਰਿਕਾਰਡਿੰਗ ਸਕੂਲ ਦੇ ਕੈਮਰਿਆਂ ਵਿਚ ਵੀ ਰਿਕਾਰਡ ਹੋ ਗਈ। ਥਾਣਾ ਕੋਟਭਾਈ ਪੁਲਿਸ ਨੇ ਪ੍ਰਿੰਸੀਪਲ ਸੰਜੀਵ ਕੁਮਾਰ ਦੇ ਬਿਆਨਾਂ ‘ਤੇ ਗੁਰਮੀਤ ਸਿੰਘ, ਹਰਦੀਪ ਸਿੰਘ, ਸੱਤਪਾਲ ਸਿੰਘ ਤੇ ਪਿੰਦੂ ਸਿੰਘ ਨੂੰ ਗਿ੍ਫ਼ਤਾਰ ਕਰਕੇ ਇਨ੍ਹਾਂ ਵਿਰੁੱਧ ਧਾਰਾ 452,186,323,506 ਅਤੇ 34 ਆਈ.ਪੀ.ਸੀ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਦਿੱਤੀ ਹੈ।

Leave a Reply

Your email address will not be published. Required fields are marked *

Back to top button