District NewsMalout News

CBSE ਨੇ 10ਵੀਂ ਅਤੇ 12ਵੀਂ ਜਮਾਤ ਦੀ ਕੰਪਾਰਟਮੈਂਟ ਦੀ ਪ੍ਰੀਖਿਆ ਦੀ ਤਾਰੀਖਾਂ ਦਾ ਕੀਤਾ ਐਲਾਨ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : CBSE ਨੇ 10ਵੀਂ ਅਤੇ 12ਵੀਂ ਜਮਾਤ ਦੀ ਕੰਪਾਰਟਮੈਂਟ ਸੈਸ਼ਨ 2023-24 ਦੀ ਪ੍ਰੀਖਿਆ ਦੀਆਂ ਮਿਤੀਆਂ ਜਾਰੀ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ CBSE ਨੇ ਇਹ ਵੀ ਕਿਹਾ ਕਿ ਇਹ ਅਸਥਾਈ ਮਿਤੀਆਂ ਹਨ। ਇਸ ਦੇ ਅਧੀਨ 10ਵੀਂ ਦੀ ਪ੍ਰੀਖਿਆ 15 ਜੁਲਾਈ ਤੋਂ ਲੈ ਕੇ 22 ਜੁਲਾਈ ਤੱਕ ਅਤੇ 12ਵੀਂ ਦੀ ਪ੍ਰੀਖਿਆ ਕੇਵਲ ਇੱਕ ਦਿਨ 15 ਜੁਲਾਈ ਨੂੰ ਹੋਵੇਗੀ।

CBSE ਪ੍ਰੀਖਿਆ ਕੰਟਰੋਲ ਸੰਜਮ ਭਾਰਦਵਾਜ ਦਾ ਕਹਿਣਾ ਹੈ ਕਿ ਇਹ ਅਸਥਾਈ ਮਿਤੀਆਂ ਵਿਦਿਆਰਥੀਆਂ ਦੇ ਉਨ੍ਹਾਂ ਵਿਸ਼ਿਆਂ ਦੀ ਚੋਣ ਕਰਨ ਵਿੱਚ ਮੱਦਦ ਕਰਨ ਲਈ ਜਾਰੀ ਕੀਤੀਆਂ ਹਨ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਫਾਈਨਲ ਡੇਟਸ਼ੀਟ ਐਲ.ਓ.ਸੀ ਜਮ੍ਹਾਂ ਕਰਾਉਣ ਦੀ ਆਖ਼ਰੀ ਮਿਤੀ ਤੋਂ ਬਾਅਦ ਜਾਰੀ ਕੀਤੀ ਜਾਵੇਗੀ।

Author : Malout Live

Back to top button