ਫੋਟੋਗ੍ਰਾਫਰ ਐਸੋਸੀਏਸ਼ਨ ਮਲੋਟ ਦੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨਾਲ ਹੋਈ ਮੀਟਿੰਗ

ਮਲੋਟ: ਫੋਟੋਗ੍ਰਾਫਰ ਐਸੋਸੀਏਸ਼ਨ ਮਲੋਟ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਜੱਜ ਸ਼ਰਮਾ ਦੀ ਅਗਵਾਈ ਵਿੱਚ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨਾਲ ਹੋਈ। ਜਿਸ ਵਿੱਚ ਫੋਟੋਗ੍ਰਾਫਰਾਂ ਨੇ ਉਹਨਾਂ ਨੂੰ ਮੁਸ਼ਕਿਲਾਂ ਦੱਸੀਆਂ। ਇਸ ਦੌਰਾਨ ਡਾ. ਬਲਜੀਤ ਕੌਰ ਨੇ ਸਮੂਹ ਫੋਟੋਗ੍ਰਾਫਰਾਂ ਨੂੰ ਹਰ ਸੰਭਵ ਮੱਦਦ ਦਾ ਭਰੋਸਾ ਦਿੰਦਿਆਂ ਕਿਹਾ ਕਿ ਫੋਟੋਗ੍ਰਾਫੀ ਇੱਕ ਕਲਾ ਹੈ ਅਤੇ ਅਜੋਕੇ ਸਮੇਂ ਮੋਬਾਇਲ ਵਿੱਚ ਆਧੁਨਿਕ ਕੈਮਰੇ ਆਉਣ ਨਾਲ ਵੱਡੀ ਗਿਣਤੀ ਨੌਜਵਾਨ ਵਰਗ ਆਪਣਾ ਫੋਟੋਗ੍ਰਾਫੀ ਦਾ ਸ਼ੌਂਕ ਪੂਰਾ ਕਰ ਰਿਹਾ ਹੈ।

ਪ੍ਰਧਾਨ ਜੱਜ ਸ਼ਰਮਾ ਅਤੇ ਸਮੂਹ ਅਹੁਦੇਦਾਰਾਂ ਵੱਲੋਂ ਮੈਡਮ ਡਾ. ਬਲਜੀਤ ਕੌਰ ਦਾ ਸ਼ਾਲ ਦੇ ਕੇ ਸਨਮਾਨ ਕੀਤਾ ਗਿਆ ਅਤੇ ਦਫ਼ਤਰ ਇੰਚਾਰਜ ਰਮੇਸ਼ ਅਰਨੀਵਾਲਾ ਦਾ ਵੀ ਲੋਈ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਚੇਅਰਮੈਨ ਜਗਦੀਸ਼ ਵਧਵਾ, ਸੈਕਟਰੀ ਹਰਪ੍ਰੀਤ ਸਿੰਘ ਘਈ, ਕੈਸ਼ੀਅਰ ਗੁਰਮੀਤ ਸਿੰਘ, ਸਟੇਜ ਸਕੱਤਰ ਬਿੰਦਰ ਖਿਓਵਾਲੀ, ਵਾਈਸ ਪ੍ਰਧਾਨ ਅਨਿਲ ਗੋਦਾਰਾ, ਸੀਨੀਅਰ ਵਾਈਸ ਪ੍ਰਧਾਨ ਵਿੱਕੀ ਸੁਖੀਜਾ, ਤਜਿੰਦਰ ਸਚਦੇਵਾ, ਜਤਿੰਦਰਪਾਲ ਸਿੰਘ ਪ੍ਰਧਾਨ ਔਲਖ, ਪ੍ਰਦੀਪ ਸ਼ਰਮਾ, ਸੋਨੂੰ ਪਟਵਾਰੀ, ਆਤਮਾ ਕਟਾਰੀਆ ਅਤੇ ਗਗਨ ਬਾਵਾ ਆਦਿ ਮੌਜੂਦ ਸਨ। Author: Malout Live