ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਹੋਏ ਹਾਦਸੇ ਦਾ ਸ਼ਿਕਾਰ, ਸ਼ੂਟਿੰਗ ਦੌਰਾਨ ਹੋਏ ਜ਼ਖਮੀ

,

ਮਲੋਟ: ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਨਾਲ ਅਮਰੀਕਾ 'ਚ ਹਾਦਸਾ ਵਾਪਰਿਆ ਹੈ। ਜਾਣਕਾਰੀ ਮੁਤਾਬਿਕ ਫਿਲਮ ਦੇ ਸੈੱਟ 'ਤੇ ਇੱਕ ਦੌਰਾਨ ਅਦਾਕਾਰ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਹਾਦਸੇ 'ਚ ਸ਼ਾਹਰੁਖ ਖਾਨ ਦੇ ਨੱਕ 'ਤੇ ਸੱਟ ਲੱਗ ਗਈ। ਜਿਸ ਤੋਂ

ਬਾਅਦ ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮਾਮੂਲੀ ਸਰਜਰੀ ਵੀ ਹੋਈ। ਸ਼ਾਹਰੁਖ ਦੀ ਸਿਹਤ ਹੁਣ ਠੀਕ ਦੱਸੀ ਜਾ ਰਹੀ ਹੈ। ਜਦੋਂ ਇਹ ਘਟਨਾ ਵਾਪਰੀ ਤਾਂ ਸ਼ਾਹਰੁਖ ਇੱਕ ਪ੍ਰੋਜੈਕਟ ਦੀ ਸ਼ੂਟਿੰਗ ਲਈ ਲਾਸ ਏਂਜਲਸ 'ਚ ਸਨ। Author: Malout Live