ਕੋਰੋਨਾ ਦੇ ਵੱਧਦੇ ਮਰੀਜ਼ਾਂ ਨੂੰ ਦੇਖਦੇ ਹੋਏ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੇ ਕੀਤਾ ਫਲੈਗ ਮਾਰਚ

ਮਲੋਟ:- ਕੋਰੋਨਾ ਦੇ ਲਗਾਤਾਰ ਸ਼ਹਿਰ 'ਚ ਵੱਧ ਰਹੇ ਮਰੀਜ਼ਾਂ ਦੇ ਮੱਦੇਨਜ਼ਰ ਸਥਾਨਕ ਡੀ.ਐੱਸ.ਪੀ. ਮਨਮੋਹਨ ਸਿੰਘ ਔਲਖ ਅਤੇ ਐੱਸ.ਡੀ.ਐਮ. ਗੋਪਾਲ ਸਿੰਘ ਵੱਲੋਂ ਸ਼ਹਿਰ 'ਚ ਫਲੈਗ ਮਾਰਚ ਕੀਤਾ ਗਿਆ ਅਤੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਸੰਦੇਸ਼ ਦਿੱਤਾ ਕਿ ਲਾਕਡਾਊਨ ਖ਼ਤਮ ਹੋਇਆ ਹੈ ਕੋਰੋਨਾ ਨਹੀਂ। ਇਸ ਮੌਕੇ 'ਤੇ ਥਾਣਾ ਸਿਟੀ ਦੇ ਕਰਨਦੀਪ ਸਿੰਘ ਸਿੱਧੂ, ਥਾਣਾ ਸਦਰ ਦੇ ਮੁਖੀ ਹਰਜੀਤ ਸਿੰਘ ਮਾਨ ਅਤੇ ਆਵਾਜਾਈ ਇੰਚਾਰਜ ਗੁਰਦੀਪ ਸਿੰਘ ਸੇਖੋਂ ਹਾਜ਼ਰ ਸਨ।