ਸਰਕਾਰੀ ਹਸਪਤਾਲ ਵਿਖੇ ਲਗਾਇਆ ਗਿਆ ਖੂਨਦਾਨ ਕੈਂਪ

,

ਮਲੋਟ:- ਸਰਕਾਰੀ ਹਸਪਤਾਲ ਮਲੋਟ ਵਿਖੇ ਬਲੱਡ ਬੈਂਕ ਵਿੱਚ ਚੱਲ ਰਹੇ ਬਲੱਡ ਗਰੁੱਪ (A+) ( AB+) (O+) ਦੀ ਕਮੀ ਨੂੰ ਪੂਰਾ ਕਰਨ ਲਈ ਡਾ. ਬੀ. ਆਰ. ਅੰਬੇਡਕਰ ਬਲੱਡ ਡੋਨਰ ਕਲੱਬ ਮਲੋਟ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ਨੌਜਵਾਨਾਂ ਨੇ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਖੂਨਦਾਨ ਕੀਤਾ । ਇਸ ਕੈਂਪ ਦੌਰਾਨ ਡਾ. ਬੀ. ਆਰ. ਅੰਬੇਡਕਰ ਬਲੱਡ ਡੋਨਰ ਕਲੱਬ ਦੇ ਪ੍ਰਧਾਨ ਸੰਦੀਪ ਖਟਕ ਦੀ ਦੇਖ ਰੇਖ ਹੇਠ 15 ਨੌਜਵਾਨਾਂ ਵੱਲੋਂ ਖੂਨਦਾਨ ਕੀਤਾ ਗਿਆ। ਇਸ ਮੌਕੇ ਡਾ. ਬੀ.ਆਰ.ਅੰਬੇਡਕਰ ਡੋਨਰ ਕਲੱਬ ਵੱਲੋਂ ਖੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਿਵਲ ਹਸਪਤਾਲ ਮਲੋਟ ਤੋਂ ਮੈਡਮ ਸਿਮਰਨ, ਰਜਨੀ ਤੋਂ ਇਲਾਵਾ ਚਰਨਜੀਤ ਖੁਰਾਣਾ, ਜੋਨੀ ਸੋਨੀ,ਸੰਦੀਪ ਵਰਮਾ, ਕੁਲਦੀਪ ਸਿੰਘ ਅਤੇ ਸਾਹਿਲ ਗਰਗ ਸ਼ਾਮਲ ਹੋਏ।