ਬਹੁਜਨ ਸੁਰੱਖਿਆ ਦਲ ਨੇ ਮੁੱਖ ਮੰਤਰੀ ਦੇ ਨਾਂ ਐੱਸ.ਡੀ.ਐੱਮ ਗਿੱਦੜਬਾਹਾ ਨੂੰ ਸੌਂਪਿਆ ਮੰਗ-ਪੱਤਰ

ਮਲੋਟ (ਗਿੱਦੜਬਾਹਾ): ਬਹੁਜਨ ਸੁਰੱਖਿਆ ਦਲ ਪੰਜਾਬ ਦੇ ਪ੍ਰਧਾਨ ਧਰਮਪਾਲ ਧਾਮੀ ਗਿੱਦੜਬਾਹਾ ਦੀ ਅਗਵਾਈ 'ਚ ਵੱਖ-ਵੱਖ ਸਹਿਯੋਗੀ ਜਥੇਬੰਦੀਆਂ ਨਾਲ ਮਿਲ ਕੇ ਮੁੱਖ ਮੰਤਰੀ ਪੰਜਾਬ ਦੇ ਨਾਮ SDM ਗਿੱਦੜਬਾਹਾ ਨੂੰ ਮੰਗ ਪੱਤਰ ਦਿੱਤਾ। ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਧਰਮਪਾਲ ਧਾਮੀ ਨੇ ਦੱਸਿਆ ਕਿ ਬੀਤੇ ਦਿਨੀਂ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਜਾਰੀ ਕੀਤੇ ਗਏ ਪੱਤਰ ਵਿੱਚ ਹਦਾਇਤ ਕੀਤੀ ਗਈ ਕਿ ਸਿਵਲ ਹਸਪਤਾਲ ਗਿੱਦੜਬਾਹਾ ਵਿੱਚ ਰਾਤ 8 ਵਜੇ ਤੋਂ ਬਾਅਦ ਕੋਈ ਵੀ MLR ਨਹੀਂ ਕੱਟੀ ਜਾਵੇਗੀ, ਜੇਕਰ ਕੋਈ ਕੇਸ ਆਵੇ ਤਾਂ ਉਸ ਨੂੰ ਸਿਵਲ ਹਸਪਤਾਲ ਮਲੋਟ ਰੈਫਰ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਪੱਤਰ ਵਿੱਚ ਸਿਵਲ ਸਰਜਨ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿੱਚ ਡਾਕਟਰ ਅਤੇ ਸਟਾਫ ਦੀ ਕਮੀ ਉਜਾਗਰ ਕੀਤੀ ਹੈ। ਇਸ ਸੰਬੰਧੀ ਅੱਜ ਸਮਾਜ ਸੇਵੀ ਜੱਥੇਬੰਦੀਆਂ ਦੇ ਸਹਿਯੋਗ ਨਾਲ SDM ਸਾਹਿਬ ਗਿੱਦੜਬਾਹਾ ਨੂੰ ਮਿਲ ਕੇ ਨਾਦਰਸ਼ਾਹੀ ਫੁਰਮਾਨ

ਦੇ ਖਿਲਾਫ ਆਪਣਾ ਰੋਸ ਪ੍ਰਗਟ ਕਰਦਿਆਂ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਜੇਕਰ ਸਿਵਲ ਹਸਪਤਾਲ ਗਿੱਦੜਬਾਹਾ ਵਿੱਚ ਡਾਕਟਰਾਂ ਅਤੇ ਸਟਾਫ ਦੀ ਕਮੀ ਹੈ ਤਾਂ ਉਸ ਨੂੰ ਪੂਰਾ ਕੀਤਾ ਜਾਵੇ ਪ੍ਰੰਤੂ ਸਟਾਫ਼ ਦੀ ਕਮੀ ਨਾ ਦੂਰ ਕਰਕੇ ਜਨਤਾ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗਿੱਦੜਬਾਹਾ ਹਸਪਤਾਲ ਪੰਜਾਬ ਦਾ ਇਕ ਨੰਬਰ ਹਸਪਤਾਲ ਦਾ ਅਵਾਰਡ ਲੈ ਚੁੱਕਿਆ ਹੈ। ਉਨ੍ਹਾਂ ਮੰਗ ਕੀਤੀ ਕਿ ਆਮ ਲੋਕਾਂ ਦੀ ਪ੍ਰੇਸ਼ਾਨੀ ਨੂੰ ਮੁੱਖ ਰੱਖਦੇ ਹੋਏ ਸਿਵਲ ਸਰਜਨ ਵੱਲੋਂ ਕੀਤੇ ਗਏ ਜਾਰੀ ਹੁਕਮ ਨੂੰ ਤੁਰੰਤ ਵਾਪਸ ਲਿਆ ਜਾਵੇ। ਇਸ ਮੌਕੇ ਉਮੀਦ ਐੱਲ.ਜੀ.ਓ ਦੇ ਪ੍ਰਧਾਨ ਐਡਵੋਕੇਟ ਨਰਾਇਣ ਸਿੰਗਲਾ, ਕੌਂਸਲਰ ਰਮੇਸ਼ ਕੁਮਾਰ ਫੌਜੀ, ਦਲਿਤ 'ਮਹਾਂ ਪੰਚਾਇਤ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਲਵਪ੍ਰੀਤ ਲੱਭੀ, ਠੇਕੇਦਾਰ ਪਵਨ ਤੰਵਰ, ਰਜੇਸ਼ ਕੁਮਾਰ ਰਿੰਕੂ, ਲਾਲ ਚੰਦ, ਸੈਕੇਟਰੀ ਕਾਲਾ ਸਿੰਘ, ਮੇਛੀ ਆਟੋ ਯੂਨੀਅਨ, ਕ੍ਰਿਸ਼ਨ ਕੁਮਾਰ ਕਾਲੇ, ਮਥਰਾ ਦਾਸ, ਡਾ. ਹੈਪੀ ਅਤੇ ਰਾਜਪਾਲ ਇੰਦੌਰਾ ਆਦਿ ਹਾਜ਼ਿਰ ਸਨ। Author: Malout Live