Malout News

ਡਾ: ਉੱਪਲ ਸਿੱਖਿਆ ਖੇਤਰ ‘ ਚ ਨੈਲਸਨ ਮੰਡੇਲਾ ਯੂਨੀਵਰਸਿਟੀ ਵਲੋਂ ਸਨਮਾਨਿਤ ਕੀਤਾ

ਮਲੋਟ:-  ਡੀ. ਏ. ਵੀ. ਕਾਲਜ ਦੇ ਅਰਥ – ਸ਼ਾਸਤਰ ਵਿਭਾਗ ਦੇ ਮੁਖੀ ਡਾ: ਆਰ. ਕੇ. ਉੱਪਲ ਨੂੰ ਨੈਲਸਨ ਮੰਡੇਲਾ ਯੂਨੀਵਰਸਿਟੀ ਵਲੋਂ ਆਨਰੇਰੀ ਡੀ. ਐਸ. ਸੀ. ਦੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ ਹੈ। ਡਾ : ਉੱਪਲ ਨੇ ਬੱਚਿਆਂ ਨੂੰ ਪੜ੍ਹਾਉਣ ਦੇ ਨਾਲ ਨਾਲ 72 ਕਿਤਾਬਾਂ ਲਿਖੀਆਂ ਜੋ ਅੱਜ – ਕੱਲ੍ਹ ਬਹੁਤ ਸਾਰੀਆਂ ਯੂਨੀਵਰਸਿਟੀਆਂ ਵਲੋਂ ਆਪਣੇ ਸਿਲੇਬਸ ਵਿਚ ਲਾਈਆਂ ਗਈਆਂ ਹਨ ।300 ਤੋਂ ਵੀ ਜ਼ਿਆਦਾ ਰਿਸਰਚ ਪੇਪਰ ਰਾਸ਼ਟਰੀ ਅਤੇ ਅੰਤਰ – ਰਾਸ਼ਟਰੀ ਪੱਧਰ ਦੇ ਜਨਰਲਜ਼ ਵਿਚ ਪ੍ਰਕਾਸ਼ਿਤ ਕੀਤੇ ਹਨ ।ਡਾ: ਉੱਪਲ ਯੂ . ਜੀ . ਸੀ . ਨਵੀਂ ਦਿੱਲੀ ਦੁਆਰਾ ਦਿੱਤੇ 7 ਮੇਜ਼ਰ ਖੋਜ ਪ੍ਰਾਜੈਕਟ ਪੂਰੇ ਕਰ ਚੁੱਕੇ ਹਨ  । ਉਨ੍ਹਾਂ ਨੂੰ ਕਈ ਸੰਸਥਾਵਾ ਨੇ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਹੈ। ਅੱਜ – ਕੱਲ੍ਹ ਪੰਜਾਬ ਦੇ ਮਾਲਵਾ ਖੇਤਰ ਵਿਚ ਵੱਧ ਰਹੀ ਕੈਂਸਰ ਦੀ ਬਿਮਾਰੀ ਦੇ ਆਰਥਿਕ ਕਾਰਨਾਂ ਤੇ ਸਰਕਾਰ ਦੁਆਰਾ ਚੁੱਕੇ ਗਏ ਕਦਮਾਂ ਉੱਪਰ ਖੋਜ ਦਾ ਕੰਮ ਕਰ ਰਹੇ ਹਨ ।ਇਸ ਸ਼ਾਨਦਾਰ ਪ੍ਰਾਪਤੀ ਤੇ ਡੀ. ਏ. ਵੀ. ਕਾਲਜ ਮਲੋਟ ਦੇ ਕਾਰਜਕਾਰੀ ਪ੍ਰਿੰਸੀਪਲ ਡਾ: ਅਰੁਣ ਕਾਲੜਾ, ਸਟਾਫ਼ ਮੈਂਬਰ ਅਤੇ ਉਨ੍ਹਾਂ ਦੇ ਮਿੱਤਰ ਸਨੇਹੀਆਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।

Leave a Reply

Your email address will not be published. Required fields are marked *

Back to top button