District News

ਗੁਰੂ ਨਾਨਕ ਕਾਲਜ ਫ਼ਾਰ ਗਰਲਜ਼ ਵਿਖੇ ਅੰਤਰਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ ।

ਮੁਕਤਸਰ ਸਾਹਿਬ:- ਮੁਕਤਸਰ ਸਾਹਿਬ ਵਿਖੇ ‘ ਕੁਦਰਤ ਅਤੇ ਆਰਥਿਕਤਾ ਦਾ ਅੰਤਰ ਸਬੰਧ : ਸਮਕਾਲੀ ਵਾਤਾਵਰਣਿਕ ਸੰਕਟ ‘ ਵਿਸ਼ੇ ‘ ਤੇ ਇਕ ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਪ੍ਰੋ : ਪ੍ਰੀਤਮ ਸਿੰਘ ( ਪ੍ਰੋ : ਇੰਨ ਇਕਨਾਮਿਕਸ ) ਆਕਸਫੋਰਡ ਬਿਜ਼ਨਸ ਸਕੂਲ ਯੂ. ਕੇ. ਅਤੇ ਡਾ: ਮਨੀਸ਼ ਬਾਂਸਲ ( ਮਿਮਿਟ ਮਲੋਟ ) ਮੁੱਖ ਬੁਲਾਰੇ ਵਜੋਂ ਪਹੁੰਚੇ । ਸੈਮੀਨਾਰ ਦਾ ਆਗਾਜ਼ ਕਾਲਜ ਸ਼ਬਦ ਰਾਹੀਂ ਹਰਜੀਤ ਕੌਰ , ਪ੍ਰਭਜੋਤ ਕੌਰ ਅਤੇ ਵਿਦਿਆਰਥੀਆਂ ਨੇ ਕੀਤਾ।
ਪ੍ਰੋ: ਪ੍ਰੀਤਮ ਸਿੰਘ ਨੇ ਬੋਲਦਿਆਂ ਦੱਸਿਆ ਕਿ ਵਾਤਾਵਰਨਿਕ ਸੰਕਟ ਦੇ ਦੋ ਮੁੱਖ ਕਾਰਨ ਆਲਮੀ ਤਪਸ਼ ਅਤੇ ਕੁਦਰਤੀ ਅਸੰਤੁਲਨ ਹੈ। ਆਲਮੀ ਤਪਸ਼ ਦੇ ਲਗਾਤਾਰ ਵਧਣ ਨਾਲ ਆਉਣ ਵਾਲੇ ਸਮਿਆਂ ਵਿਚ ਅਜਿਹੀਆਂ ਤਬਦੀਲੀਆਂ ਆਉਣਗੀਆਂ ਕਿ ਉਹ ਮਨੁੱਖੀ ਹੋਂਦ ਲਈ ਖ਼ਤਰਾ ਪੈਦਾ ਕਰਨਗੀਆਂ । ਦੂਜਾ ਕਾਰਨ ਜੀਵ – ਜੰਤੂਆਂ ਦੀ ਵੰਨ – ਸੁਵੰਨਤਾ ਖ਼ਤਮ ਹੋਣ ਕਾਰਨ ਕੁਦਰਤੀ ਅਸੰਤੁਲਨ ਪੈਂਦਾ ਹੋ ਰਿਹਾ ਹੈ | ਇਸ ਤੋਂ ਇਲਾਵਾ ਉਨ੍ਹਾਂ ਨੇ ਕੁਦਰਤ ਅਤੇ ਆਰਥਿਕ ਸਮੱਸਿਆਵਾਂ ਦੇ ਆਪਸੀ ਸਬੰਧ ਬਾਰੇ ਵੀ ਚਰਚਾ ਕੀਤੀ | ਇਸ ਤੋਂ ਇਲਾਵਾ ਡਾ : ਮਨੀਸ਼ ਬਾਂਸਲ ( ਮਿਮਿਟ ਮਲੋਟ ) ਨੇ ਵੀ ਇਸ ਵਿਸ਼ੇ ‘ ਤੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਵਾਤਾਵਰਨ ਵਿਗਾੜ ਵਿਚ ਸਾਰਾ ਦੋਸ਼ ਕਿਸਾਨਾਂ ਨੂੰ ਦੇਣਾ ਸਹੀ ਨਹੀਂ , ਅਸੀਂ ਸਾਰੇ ਹੀ ਇਸ ਵਿਚ ਭਾਗੀਦਾਰ ਬਣਦੇ ਹਾਂ। ਸਰਕਾਰਾਂ ਨੂੰ ਆਪਣੀ ਭੂਮਿਕਾ ਨਿਭਾਉਂਦਿਆਂ ਐੱਮ.ਐੱਸ.ਪੀ.ਵਧਾਉਣਾ ਚਾਹੀਦਾ ਹੈ ਅਤੇ ਨੌਜਵਾਨ ਪੀੜੀ ਨੂੰ ਸ੍ਰੀਨ ਬਿਜ਼ਨਸ ਨੂੰ ਅਪਣਾਉਣ ਵਿਚ ਪਹਿਲ ਕਰਨੀ ਚਾਹੀਦੀ ਹੈ। ਡਾ: ਨਵਨੀਤ ਸੈਣੀ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ। ਡਾ: ਤੇਜਿੰਦਰ ਕੌਰ ਧਾਲੀਵਾਲ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਾਨੂੰ ਆਪਣੀ ਕੁਦਰਤ ਨੂੰ ਆਪਣੇ ਆਉਣ ਵਾਲੇ ਸਮਿਆਂ ਲਈ ਬਚਾ ਕੇ ਰੱਖਣਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਇਨ੍ਹਾਂ ਵਿਚਾਰਾਂ ਤੋਂ ਪ੍ਰੇਰਨਾ ਲੈ ਕੇ ਕੁਦਰਤ ਨੂੰ ਮਾੜੇ ਪ੍ਰਭਾਵ ਤੋਂ ਬਚਾਉਣ ਦੀ ਅਪੀਲ ਕੀਤੀ। ਪ੍ਰਿੰਸੀਪਲ ਨੇ ਸੈਮੀਨਾਰ ਦੀ ਪ੍ਰਬੰਧਕ ਕਮੇਟੀ ਡਾ: ਜਸਜੀਤ ਕੌਰ ( ਡੀਨ ਅਕੈਡਮਿਕ ) ਅਤੇ ਡਾ: ਜਗਮੀਤ ਕੌਰ ( ਕਾਮਰਸ ਵਿਭਾਗ ) ਦੀ ਸੁਚੱਜੇ ਪ੍ਰਬੰਧ ਲਈ ਸ਼ਲਾਘਾ ਕੀਤੀ। ਅੰਤ ਵਿਚ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਵੱਖ – ਵੱਖ ਕਾਲਜਾਂ ਦੇ ਪ੍ਰੋਫ਼ੈਸਰ ਸਾਹਿਬਾਨਾਂ ਨੇ ਵੀ ਸ਼ਿਰਕਤ ਕੀਤੀ।

Leave a Reply

Your email address will not be published. Required fields are marked *

Back to top button