Malout News

ਏਡਜ਼ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਮਲੋਟ:- ਸਿਹਤ ਵਿਭਾਗ ਪੰਜਾਬ ਵੱਲੋਂ ਐਚ.ਆਈ.ਵੀ ਅਤੇ ਏਡਜ਼ ਤੋਂ ਬਚਾਅ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਵਿਸ਼ੇਸ਼ ਜਾਗਰੂਕਤਾ ਅਭਿਆਨ ਸ਼ੁਰੂ ਕੀਤਾ ਗਿਆ।  ਇਸ ਅਭਿਆਨ ਨੂੰ ਸਫਲ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਜਾਗਰੂਕਤਾ ਵੈਨ ਵੀ ਉਪਲੱਬਧ ਕਰਵਾਈ ਗਈਆਂ ਹਨ। ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਡਾ. ਰੰਜੂ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀ.ਐੱਚ.ਸੀ ਲੰਬੀ ਦੇ ਸੀਨੀਅਰ ਮੈਡੀਕਲ ਅਫਸਰ ਡਾ. ਰਮੇਸ਼ ਕੁਮਾਰੀ ਵੱਲੋਂ ਹਰੀ ਝੰਡੀ ਦਿਖਾ ਕੇ ਅੱਜ ਸੀ.ਐੱਚ.ਸੀ ਲੰਬੀ ਤੋਂ ਵੈਨ ਨੂੰ ਰਵਾਨਾ ਕੀਤਾ ਗਿਆ।

ਇਸ ਬਾਰੇ ਜਾਣਕਾਰੀ ਦਿੰਦਿਆਂ ਬੀ.ਈ.ਈ ਸ਼ਿਵਾਨੀ ਨੇ ਦੱਸਿਆ ਕਿ ਇਹ ਵੈਨ 8 ਨਵੰਬਰ ਤੋਂ 10 ਨਵੰਬਰ ਤੱਕ ਬਲਾਕ ਲੰਬੀ ਦੇ 15 ਪਿੰਡਾਂ ਨੂੰ ਕਵਰ ਕਰੇਗੀ। ਹਰ ਇੱਕ ਪਿੰਡ ਵਿੱਚ ਐੱਚ.ਆਈ.ਵੀ ਏਡਜ਼ ਤੋਂ ਲੋਕਾਂ ਦਾ ਬਚਾਅ ਕਰਨ ਬਾਰੇ ਜਾਗਰੂਕ ਕਰਨ ਦੇ ਨਾਲ 3 ਪਿੰਡਾਂ ਵਿੱਚ ਨੁੱਕੜ ਨਾਟਕ ਵੀ ਕੀਤਾ ਜਾਵੇਗਾ। ਇਸ ਮੌਕੇ ਐੱਸ.ਆਈ ਪ੍ਰਿਤਪਾਲ ਸਿੰਘ ਤੂਰ ਨੇ ਦੱਸਿਆ ਕਿ ਪਹਿਲੇ ਦਿਨ ਇਹ ਵੈਨ ਲੰਬੀ, ਮਹਿਣਾ, ਸਿੰਘੇਵਾਲਾ, ਕਿੱਲਿਆਂਵਾਲੀ ਅਤੇ ਲੋਹਾਰਾ, ਦੂਜੇ ਦਿਨ ਅਬੁਲ ਖੁਰਾਣਾ, ਥਰਾਜਵਾਲਾ, ਲਾਲਬਾਈ, ਚੰਨੂੰ, ਬੀਦੋਵਾਲੀ ਅਤੇ ਤੀਸਰੇ ਦਿਨ ਆਧਨੀਆ, ਦਿਉਣ ਖੇੜਾ, ਫਤਹਿਪੁਰ ਮਨੀਆ, ਭਾਈਕਾ ਕੇਰਾ, ਰਸੂਲਪੁਰ ਕੇਰਾ ਪਿੰਡਾਂ ਵਿੱਚ ਦੌਰਾ ਕਰਦੇ ਹੋਏ ਲੋਕਾਂ ਨੂੰ ਐੱਚ.ਆਈ.ਵੀ ਅਤੇ ਏਡਜ਼ ਤੋਂ ਬਚਾਅ ਬਾਰੇ ਜਾਗਰੂਕ ਕਰੇਗੀ।  ਇਸ ਮੌਕੇ ਆਈ.ਸੀ.ਟੀ.ਸੀ ਕਾਊਂਸਲਰ ਅਮਨਦੀਪ ਕੌਰ ਨੇ ਦੱਸਿਆ ਕਿ ਏਡਜ਼ ਦਾ ਹੁਣੇ ਤੱਕ ਕੋਈ ਸਥਾਈ ਇਲਾਜ ਸੰਭਵ ਨਹੀਂ ਹੋਇਆ। ਜਾਗਰੂਕਤਾ ਹੀ ਇੱਕ ਇਲਾਜ ਹੈ।  ਉਨ੍ਹਾਂ ਨੇ ਕਿਹਾ ਕਿ ਏਡਜ਼ ਪੀੜਿਤ ਮਰੀਜਾਂ ਤੋਂ ਨਫਰਤ ਜਾਂ ਭੇਦਭਾਵ ਨਹੀਂ ਕਰਨਾ ਚਾਹੀਦਾ ਕਿਉਂਕਿ ਏਡਜ਼ ਮਿਲ – ਬੈਠਣ ਅਤੇ ਮਿਲ ਕੇ ਇੱਕ ਥਾਲੀ ਵਿੱਚ ਖਾਨਾ ਖਾਣ ਨਾਲ ਨਹੀਂ ਫੈਲਦਾ। ਉਨ੍ਹਾਂ ਨੇ ਕਿਹਾ ਕਿ ਏਡਜ਼ ਨੂੰ ਲੈ ਕੇ ਸਤਰਕ ਹੋਣ ਦੀ ਲੋੜ ਹੈ।  ਜੇਕਰ ਕਿਸੇ ਦੇ ਸਰੀਰ ਵਿੱਚ ਕਮਜੋਰੀਇੱਕ ਮਹੀਨੇ ਤੋਂ ਦਸਤ ਦੀ ਸ਼ਿਕਾਇਤਘੱਟ ਸਮਾਂ ਵਿੱਚ ਜ਼ਿਆਦਾ ਭਾਰ ਘਟਣ ਅਤੇ ਵਾਰ-ਵਾਰ ਬੀਮਾਰ ਹੋਣ ਦੀ ਸ਼ਿਕਾਇਤ ਹੈ ਤਾਂ ਵੀ ਜਾਂਚ ਕਰਾਓ।  ਮਰੀਜ਼ ਦੀ ਜਾਂਚ ਰਿਪੋਰਟ ਅਤੇ ਪਹਿਚਾਣ ਗੁਪਤ ਰੱਖੀ ਜਾਂਦੀ ਹੈ। ਇਸ ਮੌਕੇ ਡਾ ਸ਼ਕਤੀਪਾਲ, ਚੀਫ ਫਾਰਮੇਸੀ ਅਫਸਰ ਅਜੇਸ਼ ਕੁਮਾਰ, ਨਰਸਿੰਗ ਸਿਸਟਰ ਬਲਧੀਰ ਕੌਰ, ਏ.ਐਨ.ਐਮ ਪੁਸ਼ਪਾ ਰਾਣੀ, ਐਮ.ਐਲ.ਟੀ ਅਮਨਦੀਪ ਸਿੰਘ, ਮਨਜੀਤ ਸਿੰਘਬੇਅੰਤ ਕੌਰ ਆਸ਼ਾ ਫੈਸੀਲੀਟੇਟਰ ਅਤੇ ਆਸ਼ਾ ਵਰਕਰਾਂ ਹਾਜ਼ਰ ਸਨ।

Leave a Reply

Your email address will not be published. Required fields are marked *

Back to top button