District NewsMalout News

ਡੀ.ਏ.ਵੀ ਕਾਲਜ, ਮਲੋਟ ਵਿਖੇ ਕੁਇਜ਼ ਮੁਕਾਬਲਾ ਕਰਵਾਇਆ ਗਿਆ

ਮਲੋਟ: ਡੀ.ਏ.ਵੀ ਕਾਲਜ, ਮਲੋਟ ਵਿਖੇ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਦੀ ਅਗਵਾਈ ਵਿੱਚ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਇਕ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਸਾਡੇ ਸਮਾਜ ਨਾਲ ਸੰਬੰਧਿਤ ਮਸਲਿਆਂ ਜਿਵੇਂ – ਨੌਜਵਾਨਾਂ ਵਿੱਚ ਵੱਧ ਰਹੀ ਨਸ਼ਿਆਂ ਦੀ ਸਮੱਸਿਆ, ਵੱਧ ਰਹੀ ਮਹਿੰਗਾਈ, ਨੌਜਵਾਨਾਂ ਦੀ ਵਿਦੇਸ਼ਾਂ ਵੱਲ ਦੌੜ, ਬੇਰੁਜ਼ਗਾਰੀ, ਨਵੇਂ ਸੰਚਾਰ ਦੇ ਸਾਧਨ ਅਤੇ ਸਾਈਬਰ ਅਪਰਾਧ ਨੂੰ ਵਿਸ਼ੇ ਦੇ ਤੌਰ ਤੇ ਦਰਸਾਇਆ ਗਿਆ। ਇਸ ਮੌਕੇ ਸ਼੍ਰੀ ਬਲਜੀਤ ਸਿੰਘ ਭੁੱਲਰ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿੱਚ ਬਹੁਤ ਦਿਲਚਸਪੀ ਵਿਖਾਈ ਅਤੇ

ਤਕਰੀਬਨ 50 ਵਿਦਿਆਰਥੀਆਂ ਨੇ ਇਸ ਵਿੱਚ ਹਿੱਸਾ ਲਿਆ। ਜਿਸ ਵਿੱਚ ਬੀ.ਏ ਸਾਲ ਦੂਜਾ ਦੀ ਦਵਿੰਦਰ ਕੌਰ ਪਹਿਲੇ ਸਥਾਨ ਤੇ, ਬੀ.ਏ ਸਾਲ ਪਹਿਲਾ ਦੀ ਅਭਿਜੀਤ ਕੌਰ ਅਤੇ ਬੀ.ਏ ਸਾਲ ਦੂਜਾ ਦੀ ਜਸਮੀਨ ਕੌਰ ਬੀ.ਏ ਸਾਲ ਪਹਿਲਾ ਦੀ ਜੰਨਤ, ਬੀ.ਏ ਸਾਲ ਪਹਿਲਾ ਦੇ ਬਲਜਿੰਦਰ ਸਿੰਘ ਅਤੇ ਬੀ.ਏ ਸਾਲ ਤੀਜਾ ਦੀ ਤਨੀਸ਼ਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਦੇ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਅਤੇ ਪੰਜਾਬੀ ਵਿਭਾਗ ਦੇ ਮੁੱਖੀ ਡਾ. ਜਸਬੀਰ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਹਾਜ਼ਿਰ ਸੀ।

Author: Malout Live

Back to top button