District NewsMalout News
ਪ੍ਰਬੰਧਕ ਬ੍ਰਹਮਾ ਕੁਮਾਰੀ ਆਸ਼ਰਮ ਵੱਲੋਂ 20 ਅਕਤੂਬਰ ਨੂੰ ਕਰਵਾਏ ਜਾਵੇਗਾ ਦੀਵਾਲੀ ਉਸਤਵ ਸੰਬੰਧੀ ਪ੍ਰੋਗਰਾਮ
ਮਲੋਟ: ਪ੍ਰਬੰਧਕ ਬ੍ਰਹਮਾ ਕੁਮਾਰੀ ਆਸ਼ਰਮ ਵੱਲੋਂ 20 ਅਕਤੂਬਰ 2022 ਦਿਨ ਵੀਰਵਾਰ ਨੂੰ ਸਵੇਰੇ 6:30 ਵਜੇ ਤੋਂ 8:30 ਵਜੇ ਤੱਕ ਕੰਟਰੀ ਪਾਰਕ, ਸਿਲਵਰ ਪਾਮ NH-15, ਬਠਿੰਡਾ ਰੋਡ, ਮਲੋਟ ਵਿਖੇ ਉਤਸ਼ਾਹ, ਪਿਆਰ ਅਤੇ ਖੁਸ਼ੀਆਂ ਦੇ ਤਿਉਹਾਰ ‘ਤੇ ਆਯੋਜਿਤ ਪ੍ਰੋਗਰਾਮ ਦੀਵਾਲੀ ਦਾ ਤਿਉਹਾਰ ਬਹੁਤ ਧੂਮ-ਧਾਮ ਨਾਲ ਮਨਾਇਆ ਜਾਵੇਗਾ, ਜੋ ਕਿ ਪ੍ਰਭੂ ਦੀ ਰੌਸ਼ਨੀ ਨਾਲ ਪੂਰੀ ਦੁਨੀਆਂ ਨੂੰ ਰੌਸ਼ਨ ਕਰਦਾ ਹੈ। ਇਸ ਦੌਰਾਨ ਵਿਸ਼ੇਸ਼ ਤੌਰ ‘ਤੇ ਸਤਿਕਾਰਯੋਗ ਸੰਗੀਤਾ ਦੀਦੀ (ਖੇਤਰੀ ਇੰਚਾਰਜ) ਪਹੁੰਚ ਰਹੇ ਹਨ। ਸਾਰੇ ਵੀਰ-ਭੈਣ ਦੀਵੇ ਜਗਾ ਕੇ ਦੀਪਮਾਲਾ ਕਰਨਗੇ ਅਤੇ ਵਿਸ਼ੇਸ਼ ਤੌਰ ‘ਤੇ ਪ੍ਰਵਚਨ ਹੋਵੇਗਾ। ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਹੋਵੇਗਾ। ਪ੍ਰਬੰਧਕ ਬ੍ਰਹਮਾ ਕੁਮਾਰੀ ਆਸ਼ਰਮ ਵੱਲੋਂ ਰੋਸ਼ਨੀ ਦੇ ਇਸ ਤਿਉਹਾਰ ‘ਤੇ ਸਾਰੇ ਇਲਾਕਾ ਨਿਵਾਸੀਆਂ ਨੂੰ ਸੱਦਾ ਦਿੱਤਾ ਜਾਂਦਾ ਹੈ।
Author: Malout Live