District NewsMalout News

ਫੌਜੀ ਪਿਤਾ ਨੇ ਆਪਣੀ 10 ਮਹੀਨੇ ਦੀ ਬੱਚੀ ਨੂੰ ਫਰਸ਼ ‘ਤੇ ਪਟਕ ਕੇ ਉਤਾਰਿਆ ਮੌਤ ਦੇ ਘਾਟ

ਮਲੋਟ:- ਪਿੰਡ ਰਣਜੀਤਗੜ ਝੁੱਗੇ ‘ਚ ਫੌਜੀ ਪਿਉ ਨੇ ਪਤਨੀ ਨਾਲ ਕਲੇਸ਼ ਦੇ ਚਲਦਿਆਂ ਆਪਣੀ ਦੱਸ ਮਹੀਨੇ ਦੀ ਮਾਸੂਮ ਬੱਚੀ ਨੂੰ ਫਰਸ਼ ਤੇ ਪਟਕ ਦਿੱਤਾ। ਜਿਸ ਨਾਲ ਹਸਪਤਾਲ ਪਹੁੰਚਦਿਆਂ ਉਸਦੀ ਮੌਤ ਹੋ ਗਈ। ਥਾਣਾ ਸਦਰ ਪੁਲਿਸ ਨੂੰ ਦਿੱਤੇ ਬਿਆਨ ‘ਚ ਫਿਰੋਜਪੁਰ ਜ਼ਿਲ੍ਹੇ ਦੇ ਪਿੰਡ ਲੱਖੋਕੇ ਬਹਿਰਾਮ ਵਾਸੀ ਅਮਨਦੀਪ ਕੌਰ ਨੇ ਦੱਸਿਆ ਕਿ ਲਗਭਗ ਡੇਢ ਸਾਲ ਪਹਿਲਾ ਉਸਦਾ ਵਿਆਹ ਪਿੰਡ ਰਣਜੀਤਗੜ ਦੇ ਵਸਨੀਕ ਫੌਜੀ ਸਤਨਾਮ ਸਿੰਘ ਨਾਲ ਹੋਇਆ ਸੀ। ਸਤਨਾਮ ਅੰਬਾਲਾ ਕੈਂਟ ‘ਚ ਤੈਨਾਤ ਹੈ। ਅਮਨਦੀਪ ਅਨੁਸਾਰ ਵਿਆਹ ਦੇ ਕੁੱਝ ਮਹੀਨਿਆਂ ਮਗਰੋਂ ਹੀ ਸਤਨਾਮ ਤੇ ਉਸਦੇ ਮਾਂ-ਪਿਉ ਨਾਲ ਉਸਦਾ ਕਲੇਸ਼ ਰਹਿਣ ਲੱਗਾ।

                                       

ਅਮਨਦੀਪ ਕੌਰ ਨੇ ਫੌਜ ਦੇ ਅਧਿਕਾਰੀਆਂ ਨੂੰ ਵੀ ਇਸਦੀ ਸ਼ਿਕਾਇਤ ਕੀਤੀ ਸੀ। ਅਮਨਦੀਪ ਅਨੁਸਾਰ ਘਟਨਾ ਵੇਲੇ ਉਸਦਾ ਪਿਉ ਜਸਵਿੰਦਰ ਸਿੰਘ ਉਨ੍ਹਾਂ ਨੂੰ ਕੱਪੜੇ ਦੇਣ ਘਰ ਆਇਆ ਸੀ। ਇਸੇ ਦੌਰਾਨ ਉਸਦਾ ਪਤੀ ਤੇ ਸੱਸ, ਸਹੁਰਾ ਉਸਦੀ ਬੱਚੀ ਨੂੰ ਕਲੇਸ਼ ਦੀ ਜੜ ਦੱਸਣ ਲੱਗੇ। ਇਸੇ ਦੌਰਾਨ ਤੈਸ਼ ‘ਚ ਆਏ ਸਤਨਾਮ ਨੇ ਰਹਿਮਤ ਨੂੰ ਉਸਦੀ ਗੋਦ ‘ਚੋਂ ਚੁੱਕ ਕੇ ਲੱਤਾਂ ਤੋਂ ਫੜ ਕੇ ਜਮੀਨ ਤੇ ਪਟਕ ਦਿੱਤਾ। ਉਸ ਨੂੰ ਹਸਪਤਾਲ ਲਿਜਾਉਣ ਤੱਕ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਥਾਣਾ ਸਦਰ ਦੇ ਐੱਸ.ਐਚ.ਓ ਜਗਸੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਬੱਚੀ ਦੀ ਮਾਂ ਦੇ ਬਿਆਨ ਤੇ ਪਤੀ , ਸੱਸ ਅਤੇ ਸਹੁਰੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ । ਇਸ ਮਾਮਲੇ ਚ ਸੁਖਚੈਨ ਸਿੰਘ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਮੁੱਖ ਦੋਸ਼ੀ ਦੀ ਤਲਾਸ਼ ਕੀਤੀ ਜਾ ਰਹੀ ਹੈ।

Author: Malout Live

Leave a Reply

Your email address will not be published. Required fields are marked *

Back to top button