ਲੰਬੀ ਟੀਮ ਨੇ ਅਮੇਚਰ ਜਿਲ੍ਹਾ ਕਰਾਟੇ ਚੈਂਪੀਅਨਸ਼ਿਪ ਵਿੱਚ ਆਪਣੀ ਕਲਾ ਦੇ ਜੌਹਰ ਦਿਖਾਉਦਿਆਂ ਜਿੱਤੇ 9 ਗੋਲਡ, 3 ਸਿਲਵਰ ਅਤੇ 5 ਬਰਾਊਂਜ ਮੈਡਲ
ਬੀਤੇ ਦਿਨ ਅਮੇਚਰ ਕਰਾਟੇ ਐਸੋਸੀਏਸ਼ਨ ਵੱਲੋਂ ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਗਿੱਦੜਬਾਹਾ ਵਿੱਚ ਜਿਲ੍ਹਾ ਕਰਾਟੇ ਚੈਂਪੀਅਨਸ਼ਿਪ ਕਰਵਾਈ ਗਈ। ਜਿਸ ਵਿੱਚ ਵੱਖ-ਵੱਖ ਜੋਨ ਦੇ 100 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ। ਜਿਸ ਵਿੱਚ ਲੰਬੀ ਜੋਨ ਤੋਂ 17 ਖਿਡਾਰੀਆਂ ਨੇ ਆਪਣੀ ਕਲਾ ਦੇ ਜੌਹਰ ਦਿਖਾਉਦਿਆਂ ਜਿੱਤੇ 9 ਗੋਲਡ, 3 ਸਿਲਵਰ ਅਤੇ 5 ਬਰਾਊਂਜ ਮੈਡਲ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਬੀਤੇ ਦਿਨ ਅਮੇਚਰ ਕਰਾਟੇ ਐਸੋਸੀਏਸ਼ਨ ਵੱਲੋਂ ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਗਿੱਦੜਬਾਹਾ ਵਿੱਚ ਜਿਲ੍ਹਾ ਕਰਾਟੇ ਚੈਂਪੀਅਨਸ਼ਿਪ ਕਰਵਾਈ ਗਈ। ਜਿਸ ਵਿੱਚ ਵੱਖ-ਵੱਖ ਜੋਨ ਦੇ 100 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ। ਜਿਸ ਵਿੱਚ ਲੰਬੀ ਜੋਨ ਤੋਂ 17 ਖਿਡਾਰੀਆਂ ਨੇ ਭਾਗ ਲੈਂਦੇ ਹੋਏ ਆਪਣੀ ਕਲਾ ਦੇ ਜੌਹਰ ਦਿਖਾਉਦਿਆਂ ਮਹਿਕਦੀਪ ਕੌਰ 14 ਸਾਲ ਵਰਗ 54 ਕਿਲੋ ਵਿੱਚ ਗੋਲਡ ਮੈਡਲ, ਕਮਲਪ੍ਰੀਤ ਕੌਰ 12 ਸਾਲ ਵਰਗ 40 ਕਿਲੋ ਵਿੱਚ ਗੋਲਡ ਮੈਡਲ, ਕੀਰਤਨ ਕੌਰ 15 ਸਾਲ ਵਰਗ 54 ਕਿਲੋ ਵਿੱਚ ਗੋਲਡ ਮੈਡਲ, ਪ੍ਰਵੀਨ ਕੌਰ 14 ਸਾਲ ਵਰਗ 40 ਕਿਲੋ ਵਿੱਚ ਗੋਲਡ ਮੈਡਲ, ਹਰਮਨ ਕੌਰ 14 ਸਾਲ ਵਰਗ 35 ਕਿਲੋ ਗੋਲਡ ਮੈਡਲ, ਏਕਮਪ੍ਰੀਤ ਕੌਰ 12 ਸਾਲ ਵਰਗ 35 ਕਿਲੋ ਵਿੱਚ ਗੋਲਡ ਮੈਡਲ, ਸੀਰਤ ਕੌਰ 13 ਸਾਲ ਵਰਗ 45 ਕਿਲੋ ਗੋਲਡ ਮੈਡਲ, ਮਨਦੀਪ ਕੌਰ 18+ ਸੀਨੀਅਰ ਵਰਗ 46 ਕਿਲੋ ਵਿੱਚ ਗੋਲਡ ਮੈਡਲ, ਮਨਪ੍ਰੀਤ ਕੌਰ ਸੀਨੀਅਰ ਵਰਗ 55 ਕਿਲੋ ਵਿੱਚ ਗੋਲਡ ਮੈਡਲ,
ਜਸਮੀਨ ਕੌਰ 12 ਸਾਲ ਵਰਗ 35 ਕਿਲੋ ਵਿੱਚ ਸਿਲਵਰ ਮੈਡਲ, ਜਸਮੀਨ ਕੌਰ 13 ਸਾਲ ਵਰਗ 46 ਕਿਲੋ ਵਿੱਚ ਸਿਲਵਰ ਮੈਡਲ, ਰਮਨਦੀਪ ਕੌਰ 15 ਸਾਲ ਵਰਗ 47 ਕਿਲੋ ਵਿੱਚ ਸਿਲਵਰ ਮੈਡਲ, ਰਮਨਪ੍ਰੀਤ ਕੌਰ 14 ਸਾਲ ਵਰਗ 47 ਕਿਲੋ ਵਿੱਚ ਬਰਾਊਂਜ ਮੈਡਲ, ਪ੍ਰਭਜੋਤ ਕੌਰ 14 ਸਾਲ ਵਰਗ 54 ਕਿਲੋ ਵਿੱਚ ਬਰਾਊਂਜ ਮੈਡਲ, ਖੁਸ਼ਪ੍ਰੀਤ ਕੌਰ 14 ਸਾਲ ਵਰਗ 47 ਕਿਲੋ ਵਿੱਚ ਬਰਾਊਂਜ ਮੈਡਲ, ਅਮਨਦੀਪ ਕੌਰ 14 ਸਾਲ ਵਰਗ 45 ਕਿਲੋ ਵਿੱਚ ਬਰਾਊਂਜ ਮੈਡਲ ਪ੍ਰਾਪਤ ਕੀਤਾ। ਟੀਮ ਦੇ ਲੰਬੀ ਪਹੁੰਚਣ ਤੇ ਇਲਾਕਾ ਵਾਸੀਆਂ ਨੇ ਵਧਾਈ ਦਿੱਤੀ ਅਤੇ ਕੋਚ ਹਰਪ੍ਰੀਤ ਕੌਰ ਚੀਫ ਇੰਸਟ੍ਰਕਟਰ ਅਤੇ ਕੋਚ ਮਨਪ੍ਰੀਤ ਕੌਰ ਨੇ ਵਧਾਈ ਦਿੰਦਿਆਂ ਕਿਹਾ ਕਿ ਇੱਥੇ ਚੁਣੇ ਗਏ ਖਿਡਾਰੀ ਜੁਲਾਈ ਵਿੱਚ ਅੰਤਰ ਜਿਲ੍ਹਾ ਖੇਡਣਗੇ।
Author : Malout Live



