ਜਿਲ੍ਹੇ ਦੀਆਂ ਚਾਰੇ ਸਬ-ਡਿਵੀਜਨਾਂ ਚ ਇੱਕੋ ਸਮੇਂ ਚਲਾਇਆ ਗਿਆ ਸਰਚ ਆਪਰੇਸ਼ਨ
ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚ ਡਾ. ਅਖਿਲ ਚੌਧਰੀ ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਇੱਕੋ ਸਮੇਂ ਜਿਲ੍ਹੇ ਦੀਆਂ ਚਾਰ ਸਬ-ਡਿਵੀਜ਼ਨਾਂ ਸ਼੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ ’ਚ ਵੱਡੇ ਪੱਧਰ ਤੇ ਸਵੇਰੇ 07 ਵਜੇ ਤੋਂ ਬਾਅਦ ਦੁਪਿਹਰ 12 ਵਜੇ ਤੱਕ ਸਰਚ ਓਪਰੇਸ਼ਨ (ਕਾਸੋ) ਕੀਤਾ ਗਿਆ। ਇਸ ਆਪਰੇਸ਼ਨ ਦੌਰਾਨ 10 ਮੁਕਦਮੇ ਦਰਜ ਕਰਕੇ 15 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ, ਜਿਨਾਂ ਕੋਲੋਂ 210 ਨਸ਼ੀਲੀਆਂ ਗੋਲੀਆਂ, 36 ਗ੍ਰਾਮ ਹੈਰੋਇਨ, 18 ਬੋਤਲਾਂ ਨਜਾਇਜ਼ ਸ਼ਰਾਬ ਅਤੇ 190 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਗਏ ਹਨ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚ ਡਾ. ਅਖਿਲ ਚੌਧਰੀ ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਇੱਕੋ ਸਮੇਂ ਜਿਲ੍ਹੇ ਦੀਆਂ ਚਾਰ ਸਬ-ਡਿਵੀਜ਼ਨਾਂ ਸ਼੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ ’ਚ ਵੱਡੇ ਪੱਧਰ ਤੇ ਸਵੇਰੇ 07 ਵਜੇ ਤੋਂ ਬਾਅਦ ਦੁਪਿਹਰ 12 ਵਜੇ ਤੱਕ ਸਰਚ ਓਪਰੇਸ਼ਨ (ਕਾਸੋ) ਕੀਤਾ ਗਿਆ। ਇਸ ਸਰਚ ਓਪਰੇਸ਼ਨ ਦੌਰਾਨ ਮਨਮੀਤ ਸਿੰਘ ਢਿੱਲੋਂ ਕਪਤਾਨ ਪੁਲਿਸ (ਡੀ), ਇਕਬਾਲ ਸਿੰਘ ਡੀ.ਐੱਸ.ਪੀ (ਮਲੋਟ), ਜਸਪਾਲ ਸਿੰਘ ਡੀ.ਐੱਸ.ਪੀ (ਲੰਬੀ), ਅਵਤਾਰ ਸਿੰਘ ਡੀ.ਐੱਸ.ਪੀ (ਗਿੱਦੜਬਾਹਾ), ਰਸ਼ਪਾਲ ਸਿੰਘ ਡੀ.ਐੱਸ.ਪੀ ਐਨ.ਡੀ.ਪੀ.ਐੱਸ, ਨਵੀਨ ਕੁਮਾਰ ਸ਼੍ਰੀ ਮੁਕਤਸਰ ਸਾਹਿਬ ਮੁੱਖ ਅਫਸਰਾਨ ਸਮੇਤ 300 ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਸਰਚ ਮੁਹਿੰਮ ਦੌਰਾਨ ਸਬ-ਡਿਵੀਜ਼ਨਾਂ ਦੇ ਅਲੱਗ-ਅਲੱਗ ਪਿੰਡਾਂ, ਮੁਹੱਲਿਆਂ ਅਤੇ ਸੱਥਾਂ ’ਚ ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ ਤੇ ਰੇਡ ਕੀਤੀ ਗਈ। ਇਸ ਤੋਂ ਇਲਾਵਾ ਜਿਨ੍ਹਾਂ ਵਿਅਕਤੀਆਂ ਖਿਲਾਫ ਪਹਿਲਾਂ ਤੋਂ ਐਨ.ਡੀ.ਪੀ.ਐੱਸ ਐਕਟ ਦੇ ਮੁਕੱਦਮੇ ਦਰਜ ਸਨ, ਉਨ੍ਹਾਂ ਦੇ ਟਿਕਾਣਿਆਂ ਦੀ ਵੀ ਚੈਕਿੰਗ ਕੀਤੀ ਗਈ।
ਪੁਲਿਸ ਪਾਰਟੀਆਂ ਵੱਲੋਂ ਪਿੰਡਾਂ ਦੀਆਂ ਗਲੀਆਂ ਅਤੇ ਸੁੰਨੇ ਪਏ ਸ਼ੱਕੀ ਘਰਾਂ ਦੀ ਤਲਾਸ਼ੀ ਕੀਤੀ ਗਈ। ਸ਼ੱਕੀ ਸਰਚ ਮੁਹਿੰਮ ਦੌਰਾਨ ਪੁਲਿਸ ਵੱਲੋਂ ਲੋਕਾਂ ਨੂੰ ਨਸ਼ਿਆਂ ਦੇ ਵਿਰੁੱਧ ਜਾਗਰੂਕ ਕੀਤਾ ਗਿਆ ਅਤੇ ਇਲਾਕਾ ਵਾਸੀਆਂ ਨੂੰ ਇਹ ਭਰੋਸਾ ਦਵਾਇਆ ਗਿਆ ਕਿ ਪੁਲਿਸ ਹਮੇਸ਼ਾ ਉਨ੍ਹਾਂ ਦੀ ਸਹਾਇਤਾ ਲਈ ਤਿਆਰ ਹੈ। ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਖਾਸ ਤੌਰ ਤੇ ਆਵਾਜਾਈ ਵਾਲੀਆਂ ਜਗ੍ਹਾਵਾਂ ਜਿਵੇਂ ਬੱਸ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ਤੇ ਵਿਸ਼ੇਸ਼ ਤੌਰ ਤੇ ਟੀਮਾਂ ਤਾਇਨਾਤ ਕਰਕੇ ਬੱਸਾਂ ਤੇ ਰੇਲਵੇ ਸਟੇਸ਼ਨਾਂ ਦੀ ਚੈਕਿੰਗ ਕੀਤੀ ਗਈ। ਇਸ ਆਪਰੇਸ਼ਨ ਦੌਰਾਨ 10 ਮੁਕਦਮੇ ਦਰਜ ਕਰਕੇ 15 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ, ਜਿਨਾਂ ਕੋਲੋਂ 210 ਨਸ਼ੀਲੀਆਂ ਗੋਲੀਆਂ, 36 ਗ੍ਰਾਮ ਹੈਰੋਇਨ, 18 ਬੋਤਲਾਂ ਨਜਾਇਜ਼ ਸ਼ਰਾਬ ਅਤੇ 190 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਗਏ ਹਨ।
Author : Malout Live