ਪ੍ਰੋਫੈਸਰ (ਡਾ.) ਬਲਜੀਤ ਸਿੰਘ ਗਿੱਲ ਸੀ.ਜੀ.ਐਮ ਕਾਲਜ ਮੋਹਲਾਂ ਵਿੱਚ ਬਣੇ ਰੈਗੂਲਰ ਪ੍ਰਿੰਸੀਪਲ

ਪ੍ਰੋ. ਬਲਜੀਤ ਸਿੰਘ ਗਿੱਲ ਲੰਮੇ ਸਮੇਂ ਤੋਂ ਸੀ.ਜੀ.ਐਮ ਕਾਲਜ ਮੋਹਲਾ ਵਿੱਚ ਕਾਰਜਕਾਰੀ ਪ੍ਰਿੰਸੀਪਲ ਦੀਆਂ ਸੇਵਾਵਾਂ ਨਿਭਾ ਰਹੇ ਸਨ, ਪਰ ਹੁਣ ਉਹ ਪ੍ਰਿੰਸੀਪਲ ਦਾ ਸਕੋਰ ਪੂਰਾ ਕਰਕੇ ਰੈਗੂਲਰ ਪ੍ਰਿੰਸੀਪਲ ਬਣ ਗਏ ਹਨ ਤੇ ਉਨ੍ਹਾਂ ਨੇ ਪ੍ਰਿੰਸੀਪਲ ਦਾ ਚਾਰਜ ਸੰਭਾਲ ਲਿਆ ਹੈ। ਇਹ ਨਿਯੁਕਤੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮਾਨਯੋਗ ਵਾਈਸ ਚਾਂਸਲਰ ਵਜੋਂ ਕੀਤੀ ਗਈ ਹੈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪ੍ਰੋ. ਬਲਜੀਤ ਸਿੰਘ ਗਿੱਲ ਲੰਮੇ ਸਮੇਂ ਤੋਂ ਸੀ.ਜੀ.ਐਮ ਕਾਲਜ ਮੋਹਲਾ ਵਿੱਚ ਕਾਰਜਕਾਰੀ ਪ੍ਰਿੰਸੀਪਲ ਦੀਆਂ ਸੇਵਾਵਾਂ ਨਿਭਾ ਰਹੇ ਸਨ, ਪਰ ਹੁਣ ਉਹ ਪ੍ਰਿੰਸੀਪਲ ਦਾ ਸਕੋਰ ਪੂਰਾ ਕਰਕੇ ਰੈਗੂਲਰ ਪ੍ਰਿੰਸੀਪਲ ਬਣ ਗਏ ਹਨ ਤੇ ਉਨ੍ਹਾਂ ਨੇ ਪ੍ਰਿੰਸੀਪਲ ਦਾ ਚਾਰਜ ਸੰਭਾਲ ਲਿਆ ਹੈ। ਇਹ ਨਿਯੁਕਤੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮਾਨਯੋਗ ਵਾਈਸ ਚਾਂਸਲਰ ਵਜੋਂ ਕੀਤੀ ਗਈ ਹੈ। ਉਨ੍ਹਾਂ ਨੇ ਦਸਵੀਂ  ਸਰਕਾਰੀ ਹਾਈ ਸਕੂਲ ਪਿੰਡ ਮਲੋਟ ਤੋਂ, ਬੀ.ਏ ਡੀ.ਏ.ਵੀ ਕਾਲਜ ਮਲੋਟ, ਐਮ.ਏ ਡੀ.ਏ.ਵੀ ਕਾਲਜ ਅਬੋਹਰ, ਐਮਫਿਲ ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ, ਪੀ.ਐਚ.ਡੀ ਦੀ ਡਿਗਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਾ. ਪਰਮਜੀਤ ਸਿੰਘ ਢੀਂਗਰਾ ਡਾਇਰੈਕਟਰ ਰੀਜਨਲ ਸੈਂਟਰ ਮੁਕਤਸਰ ਪੰਜਾਬ ਯੂਨੀਵਰਸਿਟੀ ਦੇ ਦਿਸ਼ਾ-ਨਿਰਦੇਸ਼ ਹੇਠ ਕੀਤੀ। ਉਸ ਤੋਂ ਬਾਅਦ ਐਲ.ਐਲ.ਬੀ ਦੀ ਡਿਗਰੀ ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ ਬੀਕਾਨੇਰ ਤੋਂ ਪ੍ਰਾਪਤ ਕੀਤੀ।

ਪੜ੍ਹਾਈ ਤੇ ਲਿਖਾਈ ਦਾ ਸ਼ੌਂਕ ਹੋਣ ਕਾਰਨ ਕਿਤਾਬਾਂ ਲਿਖਣ ਤੋਂ ਇਲਾਵਾ ਰਿਸਰਚ ਪੇਪਰ ਲਿਖਣੇ, ਅਖਬਾਰਾਂ ਵਿੱਚ ਆਰਟੀਕਲ, ਸੈਮੀਨਾਰਾਂ ਵਿੱਚ ਹਿੱਸਾ ਤੇ ਵਿਦਿਆਰਥੀਆਂ ਦੀ ਬੇਹਤਰੀ ਲਈ ਪੜ੍ਹਾਈ ਦੇ ਨਾਲ-ਨਾਲ ਨੈਤਿਕਤਾ ਦਾ ਪਾਠ ਪੜਾਉਣਾ ਉਨ੍ਹਾਂ ਦੀ ਜ਼ਿੰਦਗੀ ਦੇ ਹੁਣ ਤੱਕ ਦੇ ਅਹਿਮ ਪਲ ਰਹੇ ਹਨ। ਉਨ੍ਹਾਂ ਅਸਿਸਟੈਂਟ ਪ੍ਰੋਫੈਸਰ ਦੇ ਤੌਰ ਤੇ ਸਭ ਤੋਂ ਪਹਿਲਾਂ 1999 ਵਿੱਚ ਡੀ.ਏ.ਵੀ ਕਾਲਜ ਮਲੋਟ ਤੋਂ ਸ਼ੁਰੂਆਤ ਕੀਤੀ ਤੇ ਉਸ ਤੋਂ ਬਾਅਦ ਡੀ.ਏ.ਵੀ ਕਾਲਜ ਬਠਿੰਡਾ, ਡੀ.ਏ.ਵੀ ਕਾਲਜ ਗਿੱਦੜਬਾਹਾ, ਐਸ.ਡੀ ਕਾਲਜ ਬਰਨਾਲਾ, ਆਰਿਆ ਭੱਟ ਕਾਲਜ ਬਰਨਾਲਾ, ਮੋਦੀ ਕਾਲਜ ਪਟਿਆਲਾ ਵਿਖੇ ਪੜਾਉਣ ਤੋਂ ਬਾਅਦ 2012 ਵਿੱਚ ਸੀ.ਜੀ.ਐਮ ਕਾਲਜ ਮੋਹਲਾਂ ਵਿਖੇ ਬਤੌਰ ਅਸਿਸਟੈਂਟ ਪ੍ਰੋਫੈਸਰ ਤੇ ਫਿਰ ਐਸੋਸੀਏਟ ਪ੍ਰੋਫੈਸਰ ਦੇ ਅਹੁਦੇ ਤੇ ਕੰਮ ਕਰਦੇ ਰਹੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਤਤਕਾਲੀਨ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਵੱਲੋਂ ਪ੍ਰੋਫੈਸਰ ਬਲਜੀਤ ਨੂੰ ਅਕੈਡਮਿਕ ਕੌਂਸਲ ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ। ਪ੍ਰਿੰਸੀਪਲ ਦੀ ਨਿਯੁਕਤੀ ਤੇ ਕਾਲਜ ਦੇ ਚੇਅਰਮੈਨ ਸਤਪਾਲ ਮੋਹਲਾਂ, ਸ. ਨਵਜੀਤ ਮੋਹਲਾ, ਸ. ਜਗਤਾਰ ਸਿੰਘ ਬਰਾੜ,  ਸ. ਰਾਜ ਕੁਮਾਰ ਤੇ ਕਾਲਜ ਦੇ ਸਮੂਹ ਸਟਾਫ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਤੇ ਵਧਾਈ ਦਿੱਤੀ।

Author : Malout Live